ਨੀਟ ਪੇਪਰ ਲੀਕ ਅਤੇ ਉਸ ਨੂੰ ਲੈ ਕੇ ਹੋ ਰਹੇ ਬਵਾਲ ਦੇ ਵਿਚ ਪੀ.ਐੱਮ. ਮੋਦੀ ਨੇ ਵੱਡਾ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਅੱਜ ਐੱਨ.ਡੀ.ਏ. ਸੰਸਦੀ ਦਲ ਦੀ ਬੈਠਕ ਵਿਚ ਸ਼ਾਮਲ ਹੋਏ। ਇਸ ਬੈਠਕ ਨੂੰ ‘ਮੰਗਲ ਮਿਲਨ’ ਨਾਂ ਦਿੱਤਾ ਗਿਆ ਹੈ। ਇਸ ਬੈਠਕ ਵਿਚ ਪੀ.ਐੱਮ. ਮੋਦੀ ਨੇ ਐੱਨ.ਡੀ.ਏ. ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਭੜਕਾਉਣ ਦੀ ਬਜਾਏ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ। ਇਹ ਗੱਲ ਉਨ੍ਹਾਂ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਦਿੱਲੀ ਵਿਚ ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨ ਦੇ ਇੱਕ ਦਿਨ ਬਾਅਦ ਕਹੀ। ਸੰਸਦ ਵਿਚ ਲਾਇਬ੍ਰੇਰੀ ਬਿਲਡਿੰਗ ਦੇ ਜੀ.ਐੱਮ.ਸੀ. ਬਾਲਯੋਗੀ ਆਡੀਟੋਰੀਅਮ ਵਿਚ ਐੱਨ.ਡੀ.ਏ. ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, ‘ਗ਼ਲਤ ਰਸਤੇ ‘ਤੇ ਚੱਲਣਾ ਆਸਾਨ ਹੈ, ਪਰ ਸਹੀ ਰਸਤੇ ‘ਤੇ ਵਾਪਸ ਆਉਣਾ ਕਿਤੇ ਵੱਧ ਮੁਸ਼ਕਲ ਹੈ, ਅਤੇ ਸਾਨੂੰ ਉਨ੍ਹਾਂ ਨੂੰ ਸਹੀ ਰਸਤੇ ‘ਤੇ ਲਿਆਉਣਾ ਹੈ।
ਇਹ ਸਾਡੀ ਜ਼ਿੰਮੇਵਾਰੀ ਹੈ।’ ਨੀਟ ਪੇਪਰ ਲੀਕ ਅਤੇ ਉਸ ਨੂੰ ਲੈ ਕੇ ਹੋ ਰਹੇ ਬਵਾਲ ਦੇ ਵਿਚ ਪੀ.ਐੱਮ. ਮੋਦੀ ਨੇ ਵੱਡਾ ਸੰਦੇਸ਼ ਦਿੱਤਾ ਹੈ। ਇਸ ਬੈਠਕ ਵਿਚ ਪੀ.ਐੱਮ. ਮੋਦੀ ਨੇ ਐੱਨ.ਡੀ.ਏ. ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਭੜਕਾਉਣ ਦੀ ਬਜਾਏ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ। ਇਹ ਗੱਲ ਉਨ੍ਹਾਂ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਦਿੱਲੀ ਵਿਚ ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨ ਦੇ ਇੱਕ ਦਿਨ ਬਾਅਦ ਕਹੀ। ਸੰਸਦ ਵਿਚ ਲਾਇਬ੍ਰੇਰੀ ਬਿਲਡਿੰਗ ਦੇ ਜੀ.ਐੱਮ.ਸੀ. ਬਾਲਯੋਗੀ ਆਡੀਟੋਰੀਅਮ ਵਿਚ ਐੱਨ.ਡੀ.ਏ. ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, ‘ਗ਼ਲਤ ਰਸਤੇ ‘ਤੇ ਚੱਲਣਾ ਆਸਾਨ ਹੈ, ਪਰ ਸਹੀ ਰਸਤੇ ‘ਤੇ ਵਾਪਸ ਆਉਣਾ ਕਿਤੇ ਵੱਧ ਮੁਸ਼ਕਲ ਹੈ, ਅਤੇ ਸਾਨੂੰ ਉਨ੍ਹਾਂ ਨੂੰ ਸਹੀ ਰਸਤੇ ‘ਤੇ ਲਿਆਉਣਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ।’
