Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ, ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਤਾਲਮੇਲ ਕਮੇਟੀ ਨੂੰ ਕਾਰਵਾਈ ਦਾ ਭਰੋਸਾ

ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ, ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਤਾਲਮੇਲ ਕਮੇਟੀ ਨੂੰ ਕਾਰਵਾਈ ਦਾ ਭਰੋਸਾ

ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ ਬਸਤੀ ਬਾਬਾ ਖੇਲ ਥਾਣੇ ਵਿੱਚ ਸ਼ਿਕਾਇਤ ਦਰਜ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਤਾਲਮੇਲ ਕਮੇਟੀ ਨੂੰ ਕਾਰਵਾਈ ਦਾ ਭਰੋਸਾ ਗੁਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਜੋ ਅਗਰਵਾਲ ਹਸਪ ਤਾਲ ਜੇਪੀ ਨਗਰ ਵਿਖੇ ਪਿਛਲੇ ਚਾਰ ਸਾਲਾਂ ਤੋਂ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੈ। ਅਤੇ ਹਸਪਤਾਲ਼ ਵਿਚ ਹੀ ਰਿਹਾਇਸ਼ ਰੱਖਦਾ ਹੈ ਪੱਕੇ ਤੌਰਤੇ ਗੁਰਦਾਸਪੁਰ ਵਿਖੇ ਰਹਿੰਦਾ ਹੈ ਅਤੇ ਪੂਰਨ ਗੁਰਸਿੱਖ ਹੈ25 ਦਸੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਹਸਪਤਾਲ ਦਾ ਸੁਪਰਵਾਈਜ਼ਰ ਮਨਦੀਪ ਹਸਪਤਾਲ ਦੇ ਵਿੱਚ ਆਇਆ ਅਤੇ ਹਸਪਤਾਲ ਦੇ ਰੇਪ ਤੇ ਬਿਨਾਂ ਕਿਸੇ ਵਾਦ ਵਿਵਾਦ ਤੋਂ ਗੁਰਪ੍ਰੀਤ ਸਿੰਘ ਉਤੇ ਹਮਲਾ ਕਰ ਦਿੱਤਾ ਤੇ ਉਸਦੀ ਕੁੱਟਮਾਰ ਕੀਤੀ ਦਸਤਾਰ ਉਤਾਰੀ ਤੇ ਕੇਸਾਂ ਦਾ ਨਿਰਾਦਰ ਕੀਤਾ ਜਿਸ ਤੇ ਗੁਰਪ੍ਰੀਤ ਸਿੰਘ ਗੁਰਦੁਆਰਾ ਆਦਰਸ਼ ਨਗਰ ਦੇ ਪ੍ਰਧਾਨ ਸਾਹਿਬ ਸਰਬਜੀਤ ਸਿੰਘ ਰਾਜਪਾਲ ਕੋਲ ਪਹੁੰਚਿਆ ਤੇ ਰੋਕੇ ਸਾਰੀ ਵਿਥਿਆ ਦੱਸੀ ਅਤੇ ਮਦਦ ਦੀ ਮੰਗ ਕੀਤੀ

ਉਹਨਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਸੰਪਰਕ ਕੀਤਾ ਤੇ ਪੂਲੀ ਅਲੀ ਮਹੱਲਾ ਦਫਤਰ ਵਿਖੇ ਭੇਜਿਆ ਜਿਸ ਤੇ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਅਤੇ ਹੋਰ ਮੈਂਬਰ ਪ੍ਰੀਤਮ ਸਿੰਘ ਬੰਟੀ ਰਠੋਰ ਹਰਵਿੰਦਰ ਸਿੰਘ ਚਟਕਾਰਾ ਸੁਖਦੇਵ ਸਿੰਘ ਸੁੱਖਾ ਰਣਜੀਤ ਸਿੰਘ ਨੋਨੀ ਬਸਤੀ ਬਾਵਾ ਖੇਲ ਥਾਣੇ ਵਿੱਚ ਪਹੁੰਚੇ ਤੇ ਥਾਣਾ ਮੁਖੀਜੈ ਇੰਦਰ ਸਿੰਘ ਨੂੰ ਮਿਲ ਕੇ ਤੁਰੰਤ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਅਤੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ  ਜਿਸ ਤੇ ਐਸਐਚਓ ਵੱਲੋਂ ਬਿਆਨ ਦਰਜ ਕਰਵਾਉਣ ਲਈ ਕਿਹਾ ਅਤੇ ਸਿੱਖ ਤਾਲਮੇਲ ਕਮੇਟੀ ਨੂੰਬਣਦੀ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਇਸ ਮੌਕੇ ਤੇ ਅਗਰਵਾਲ ਹਸਪਤਾਲ ਦੇ ਸਟਾਫ ਮੈਂਬਰ ਮਾਨਵ, ਨਕੁਲ ,ਵਿਸ਼ਾਲ, ਅਤੇ ਰਾਜਾ ਵੀ ਮੌਜੂਦ ਸਨ। ਤੇ ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਸਰਾਸਰ ਧੱਕਾ ਹੋਇਆ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਅਗਰ ਕਿਸੇ ਤਰ੍ਹਾਂ ਦੀ ਕਾਰਵਾਈ ਵਿੱਚ ਢਿਲਮਠ ਹੋਈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਦੋਸ਼ੀ ਉਸ ਦੇ ਕੀਤੇ ਦੀ ਸਜ਼ਾ ਦਿਵਾਈ ਜਾਵੇਗੀ