Business Khas

Latest news
ਸਫਾਈ ਕਰਮਚਾਰੀਆਂ 'ਤੇ ਹੋ ਰਹੇ ਕਥਿਤ ਅੱਤਿਆਚਾਰਾਂ ਦੇ ਵਿਰੋਧ ਵਿੱਚ ਲਾਂਬੜਾ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਪੰਜਾਬੀ ਮੁਟਿਆਰ ਦਾ ਕੈਨੇਡਾ 'ਚ ਗੋਲੀ ਮਾਰ ਕੇ ਕਤਲ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕਿਸਨੂੰ ਮਿਲੀ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ CJP ਨੇ ਅੰਦੋਲਨ ਵਾਪਸ ਲਿਆ ਨੱਡਾ ਨਾਲ ਪੀਸੀ ‘ਚ ਬੋਲੇ: ਜੰਤਰ-ਮੰਤਰ ਤੋਂ ਘਰ ਵਾਪਸ ਪਰਤੇ ਪ੍ਰਦਰਸ਼ਨਕਾਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਪਿੱਛੋਂ ਦਿੱਲੀ ਵਿਚ ਹਲਚਲ ਜਗਨ ਨਾਥ ਰੱਥ ਯਾਤਰਾ ਤੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਏ ਗਏ ਲੰਗਰ ਜਲੰਧਰ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਆਯੋਜਨ; ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਹਿੱਸਾ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝੱਗੜੇ ਦੌਰਾਨ ਇੱਕ ਧਿਰ ਵੱਲੋਂ ਫਾਇਰਿੰਗ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਿਚਾਲੇ CJP ਅਤੇ ਮੋਦੀ ਸਰਕਾਰ ਵਿਚਾਲੇ ਅਹਿਮ ਮੀਟਿੰਗ ਮਾਵਾਂ ਧੀਆਂ ਸਤਿਕਾਰ ਯੋਜਨਾ 1 ਅਗਸਤ ਨੂੰ ਫਿਰ ਖ਼ਾਤਿਆਂ ‘ਚ ਆਉਣਗੇ ਪੈਸੇ
You are currently viewing ਪੰਜਾਬੀ ਮੁਟਿਆਰ ਦਾ ਕੈਨੇਡਾ ‘ਚ ਗੋਲੀ ਮਾਰ ਕੇ ਕਤਲ

ਪੰਜਾਬੀ ਮੁਟਿਆਰ ਦਾ ਕੈਨੇਡਾ ‘ਚ ਗੋਲੀ ਮਾਰ ਕੇ ਕਤਲ

ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਟੋਰਾਂਟੋ ‘ਚ ਇੱਕ ਪੰਜਾਬੀ ਮੁਟਿਆਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੋਲੀ ਮਾਰਨ ਵਾਲਾ ਵੀ ਪੰਜਾਬੀ ਨੌਜਵਾਨ ਦੱਸਿਆ ਜਾ ਰਿਹਾ ਹੈ, ਜੋ ਕਿ ਬਰੈਂਪਟਨ ਦਾ ਰਹਿਣ ਵਾਲਾ ਹੈ।

ਮ੍ਰਿਤਕਾ ਦੀ ਪਛਾਣ ਨਵਨੀਤ ਕੌਰ (27) ਸਾਲਾ ਵੱਜੋਂ ਹੋਈ ਹੈ, ਜੋ ਕਿ ਟੋਰਾਂਟੋ ਵਿਖੇ ਰਹਿੰਦੀ ਸੀ। ਪੁਲਿਸ ਅਨੁਸਾਰ, ਬਰੈਂਪਟਨ ‘ਚ ਰਹਿੰਦੇ ਪੰਜਾਬੀ ਮੂਲ ਦੇ ਸ਼ਰਨਜੀਤ ਸਿੰਘ ਨੇ ਉਸ ਨੂੰ ਗੋਲੀ ਮਾਰੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ, ਅਧਿਕਾਰੀਆਂ ਨੇ ਸ਼ੁੱਕਰਵਾਰ, 24 ਜੁਲਾਈ ਨੂੰ ਸਵੇਰੇ 7:23 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਖੇਤਰ ਵਿੱਚ ਗੋਲੀਬਾਰੀ ਦੀ ਇੱਕ ਕਾਲ ਆਈ ਸੀ। ਪੁਲਿਸ ਨੇ ਦੋਸ਼ ਲਗਾਇਆ ਕਿ ਔਰਤ ਨੂੰ ਗੋਲੀ ਮਾਰਨ ਤੋਂ ਪਹਿਲਾਂ ਪੀੜਤ ਅਤੇ ਸ਼ੱਕੀ ਵਿਅਕਤੀ ਵਿਚਾਲੇ “ਸੰਖੇਪ ਗੱਲਬਾਤ” ਹੋਈ ਸੀ। ਹਾਲਾਂਕਿ, ਮੁਲਜ਼ਮ ਅਤੇ ਪੀੜਤ ਵਿਚਕਾਰ ਸਬੰਧਾਂ ਦਾ ਅਜੇ ਪਤਾ ਨਹੀਂ ਹੈ।