ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅੱਜ ਰਸਮੀ ਤੌਰ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲ ਕੇ ਅਸਤੀਫਾ ਸੌਂਪ ਦਿੱਤਾ ਹੈ। ਉਪਰੰਤ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਇਸ ਮੌਕੇ ਮੀਡੀਆ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਕਿ ‘ਸਮਾਂ ਲੱਗੇਗਾ, ਪਹਿਲਾਂ ਵਾਂਗ ਨਜ਼ਰ ਆਉਣ ਲਈ’।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਜ ਉਹ ਕੁਝ ਭਾਵੁਕ ਨਜ਼ਰ ਆ ਰਹੇ ਹਨ, ਕਿਉਂਕਿ ਕੱਲ੍ਹ ਤੱਕ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਅਤੇ ਅੱਜ ਨਹੀਂ ਹਨ, ਤਾਂ ਵੜਿੰਗ ਨੇ ਕਿਹਾ ਕਿ ਅਜਿਹਾ ਤਾਂ ਹੁੰਦਾ ਹੀ ਹੈ।
ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਅਹੁਦੇ ’ਤੇ ਹੁੰਦਾ ਹੈ, ਇੱਕ ਦਿਨ ਉਸ ਨੂੰ ਉਹ ਅਹੁਦਾ ਛੱਡਣਾ ਹੀ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਉਹ ਕਾਫ਼ੀ ਲੰਬੇ ਸਮੇਂ ਤੱਕ ਇਸ ਜ਼ਿੰਮੇਵਾਰੀ ’ਤੇ ਰਹੇ ਹਨ, ਇਸ ਲਈ ਅਹੁਦਾ ਖ਼ਤਮ ਹੋਣ ਤੋਂ ਬਾਅਦ ਭਾਵੁਕ ਮਹਿਸੂਸ ਕਰਨਾ ਸੁਭਾਵਿਕ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਹਮੇਸ਼ਾ ਇੱਕ ‘warrior ਲੀਡਰ’ ਵਾਂਗ ਰੈਲੀਆਂ ਅਤੇ ਧਰਨਿਆਂ ਵਿੱਚ ਨਜ਼ਰ ਆਉਂਦੇ ਰਹੇ ਹਨ ਪਰ ਅੱਜ ਕੁਝ ਵੱਖਰੇ ਅਤੇ ਭਾਵੁਕ ਨਜ਼ਰ ਆ ਰਹੇ ਹਨ, ਤਾਂ ਵੜਿੰਗ ਨੇ ਕਿਹਾ ਕਿ ਉਹ ਭਾਵੁਕ ਹਨ, ਕਿਉਂਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇਹ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ।ਉਨ੍ਹਾਂ ਕਿਹਾ ਕਿ ਆਪਣੇ ਲਈ ਸਮਾਂ ਹੀ ਨਹੀਂ ਮਿਲਿਆ ਅਤੇ ਹੁਣ ਗੁਰੂ ਘਰ ਆਏ ਹਨ, ਇਸ ਲਈ ਕੁਝ ਸਮਾਂ ਲੱਗੇਗਾ। ਵੜਿੰਗ ਨੇ ਕਿਹਾ ਕਿ ਸਮੇਂ ਦੇ ਨਾਲ ਇਨਸਾਨ ਵੀ ਬਦਲਦਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ਰਾਜਾ ਵੜਿੰਗ ਅਤੇ ਅੱਜ ਦੇ ਰਾਜਾ ਵੜਿੰਗ ਵਿੱਚ ਫ਼ਰਕ ਹੈ, ਪਰ ਉਹ ਅੱਗੇ ਵੀ ਆਪਣੀ ਪੁਰਾਣੀ ਤਰ੍ਹਾਂ ਦੀ ਸਰਗਰਮੀ ਵਿੱਚ ਵਾਪਸ ਆਉਣਗੇ। ਹਾਲਾਂਕਿ, ਇਸ ਲਈ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ‘ਕੰਪਰੋਮਾਈਜ਼’ ਕਿਹਾ ਗਿਆ ਹੈ।
