Business Khas

You are currently viewing ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ : ਸਿੱਖ ਤਾਲਮੇਲ ਕਮੇਟੀ

ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ : ਸਿੱਖ ਤਾਲਮੇਲ ਕਮੇਟੀ

ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ ਬੀਜੇਪੀ ਦੀ ਫਿਰਕੂ ਸੋਚ ਦਾ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਭਾਜਪਾ ਦੇ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੌ ਤਾਜੇ ਤਾਜੇ ਭਾਜਪਾ ਆਗੂ ਬਣੇ ਹਨ ਵਲੋ ਪਿੱਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਬਾਰੇ ਜੌ ਬਿਆਨ ਦਿੱਤਾ ਇਹ ਸਿਰਫ ਬਿੱਟੂ ਦਾ ਬਿਆਨ ਨਹੀਂ ਇਹ ਬੀਜੇਪੀ ਦੀ ਫਿਰਕੂ ਅਤੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਰਵਨੀਤ ਬਿੱਟੂ ਨੂੰ ਬਿਆਨ ਦੇਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਰਕਾਸ਼ ਪੁਰਬ ਤੇ ਬੀਜੇਪੀ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਰੀ ਨੋਟੀਫਿਕੇਸ਼ਨ ਜਰੂਰ ਪੜ੍ਹਨਾ ਚਾਹੀਦਾ ਸੀ ਉਕਤ ਆਗੂਆਂ ਨੇ ਕਿਹਾ ਬੀਜੇਪੀ ਦੀ ਨੀਤੀ ਹਮੇਸ਼ਾ ਤੋਂ ਹੀ ਸਿੱਖਵਿਰੋਧੀ ਰਹੀ ਹੈਅਸੀ ਬੀਜੇਪੀ ਦੇ ਇਸ ਲੀਡਰ ਨੂੰ ਪੁੱਛਣਾ ਚਾਹੁੰਦੇ ਹਾਂ ਬਲਾਤਕਾਰੀ ਬਾਬੇ ਨੂੰ ਮੌਤ ਤਕ ਦੀ ਉਮਰ ਕੈਦ ਹੋਈ ਹੈ ਉਸ ਨੂੰ ਤੁਸੀਂ ਚੋਥੇ ਦਿਨ 40,40, ਦਿਨਾ ਦੀ ਪੈਰੋਲ ਦੇ ਦੇਂਦੇ ਹੋ ਓਦੋਂ ਕਾਨੂੰਨ ਹੋਰ ਹੋ ਜਾਂਦਾ ਹੈ ਤੁਹਾਡੀ ਇਹੋ ਜਿਹੀ ਦੋਗਲੀ ਨੀਤੀ ਨੇ ਸਿੱਖ ਕੌਮ ਵਿੱਚ ਬੇਗਾਨਗੀ ਦੀ ਸੋਚ ਪੈਦਾ ਕਰ ਦਿੱਤੀ ਹੈ ਜਿਸਦੇ ਸਿੱਟੇ ਕਦੀ ਵੀ ਸਹੀ ਨਹੀਂ ਨਿਕਲ ਸਕਦੇ ਪੰਜਾਬ ਤੋਂ ਬਾਹਰ ਵੱਖ ਵੱਖ ਧਾਵਾ ਤੇ ਸਿੱਖ ਕੌਮ ਦੇ ਗੁਰਧਾਮ ਨੂੰ ਢਹਿ ਢੇਰੀ ਕੀਤਾ ਗਿਆ ਹੈ

ਜਿਨ੍ਹਾਂ ਵਿੱਚ ਗੁਰੂਦਵਾਰਾ ਗਿਆਨ ਗੋਦੜੀ ਗੁਰੂਦਵਾਰਾ ਡਾਂਗ ਮਾਰ ਸ਼ਾਮਲ ਹਨ ਪਰ ਬੀਜੇਪੀ ਉਦੋਂ ਨਹੀਂ ਬੋਲਦੀ ਕਿੰਨੇ ਸਾਲ ਤੋਂ ਬਿਨਾ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦਾ ਲੰਘਾ ਬੰਦ ਪਿਆ ਹੈ ਪਰ ਬੀਜੇਪੀ ਉਹ ਲਾਂਗਾ ਨਹੀਂ ਖੁਲਵਾ ਰਹੀ ਬੀਜੇਪੀ ਨੂੰ ਸਿਰਫ ਸਿੱਖਾਂ ਦੀਆਂ ਵੋਟਾਂ ਚਾਹੀਦੀਆਂ ਹਨ ਪਰ ਸਿੱਖੀ ਦਾ ਪੈਰ ਪੈਰ ਤੇ ਨੁਕਸਾਨ ਕਰਨ ਨੂੰ ਹਰ ਸਮੇਂ ਤੱਤਪਰ ਰਹਿੰਦੀ ਹੈ ਸਿੱਖ ਕੌਮ ਇਹ ਸਭ ਬੜੀ ਗ਼ੋਹ ਨਾਲ ਦੇਖ ਰਹੀ ਹੈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬੱਗਾ ਹਰਪਾਲ ਸਿੰਘ ਪਾਲੀ ਚੱਢਾ ਬਲਦੇਵ ਸਿੰਘ ਸੰਤ ਨਗਰ ਹਾਜਰ ਸਨ