Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਕਾਂਗਰਸ ਦੇ ਲੀਗਲ ਸੈੱਲ ਦੀ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਜਿੰਮੇਵਾਰੀ ਲਗਾਈ

ਕਾਂਗਰਸ ਦੇ ਲੀਗਲ ਸੈੱਲ ਦੀ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਜਿੰਮੇਵਾਰੀ ਲਗਾਈ

ਜਲੰਧਰ, ਨਗਰ ਨਿਗਮ ਜਲੰਧਰ ਚੋਣਾਂ ਸਬੰਧੀ ਕਾਂਗਰਸ ਦੇ ਚਾਹਵਾਨ ਉਮੀਦਵਾਰਾਂ ਲਈ, ਜਿਲਾ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਬੇਰੀ ਵੱਲੋਂ ਜਲੰਧਰ ਕਾਂਗਰਸ ਦੇ ਲੀਗਲ ਸੈੱਲ ਦੀ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਜਿੰਮੇਵਾਰੀ ਲਗਾਈ ਗਈ। ਇਸ ਲੀਗਲ ਟੀਮ ਨੂੰ ਜਲੰਧਰ ਕਾਂਗਰਸ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋ ਅਗੁਵਾਈ ਕਰਨਗੇ। ਪੰਜਾਬ ਕਾਂਗਰਸ ਦੇ ਲੀਗਲ ਵਿੰਗ ਦੇ ਜ ਸਕਤੱਰ ਐਡਵੋਕੇਟ ਪਰਮਿੰਦਰ ਸਿੰਘ ਵਿੰਗ ਲੀਗਲ ਅਬਸਰਵਰ ਹੋਣਗੇ ਅਤੇ ਇਹਨਾਂ ਦੇ ਨਾਲ ਐਡਵੋਕੇਟ ਅਮਨਦੀਪ ਸਿੰਘ ਜੰਮੂ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਮਯਣ ਰਣੌਤ, ਐਡਵੋਕੇਟ ਮੋਹੰਮਦ ਸਾਜਿਦ, ਐਡਵੋਕੇਟ ਦਲੀਪ ਕੁਮਾਰ, ਐਡਵੋਕੇਟ ਅੰਜਲੀ ਵਿਰਦੀ, ਐਡਵੋਕੇਟ ਤਰਨਜੀਤ ਕੌਰ, ਐਡਵੋਕੇਟ ਗੌਤਮ ਸਹੋਤਾ, ਐਡਵੋਕੇਟ ਸਾਨੂੰ ਸਹੋਤਾ, ਐਡਵੋਕੇਟ ਅਨਿਲ ਸਹੋਤਾ, ਐਡਵੋਕੇਟ ਵਿਕਰਮ ਦੱਤਾ ਸਾਹਿਬਾਨ ਕਾਂਗਰਸ ਭਵਨ ਜਲੰਧਰ ਵਿੱਚ ਹਰ ਸਮੇਂ ਤਾਇਨਾਤ ਰਹਿਣਗੇ।
ਇਸ ਮੌਕੇ ਕੁੱਝ ਉਮੀਦਵਾਰ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਕਿ ਅਜੇ ਤੱਕ ਨਿਗਮ ਦਫ਼ਤਰ ਜਾ ਜਿਲਾ ਪ੍ਰਸ਼ਾਸਨਿਕ ਦਫ਼ਤਰ ਵਿਖੇ ਸਥਿਤ ਡੀ ਸੀ ਦਫ਼ਤਰ ਵਿਖੇ ਰਿਟਰਨਿੰਗ ਅਫ਼ਸਰਾਂ ਦੀ ਜਾਣਕਾਰੀ ਅਤੇ ਵੋਟਰ ਲਿਸਟਾਂ ਤੱਕ ਵੀ ਉਪਲਬਧ ਨਹੀਂ ਕਰਵਾਈ ਗਈ ਹੈ ਜਦਕਿ ਨਾਮੀਨੇਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਚੁੱਕਾ ਹੈ।