Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ

ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ

ਸਿੱਖ ਤਾਲਮੇਲ ਕਮੇਟੀ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ਸਾਹਿਬ ਵਿੱਖੇ ਸਿੱਖਾਂ ਤੋਂ 4800 ਦੇ ਲਗਭਗ ਰਵਾਇਤੀ ਹਥਿਆਰ ਜੌ ਪਾਈਐ ਸਾਨੂੰ ਦਸਮੇਸ਼ ਪਿਤਾ ਬਖਸ ਕੇ ਗਏ ਹਨ ਅਤੇ ਸੰਵਿਧਾਨ ਵਿੱਚ ਇਸ ਨੂੰ ਰੱਖਣ ਦੀ ਮਾਨਤਾ ਹੈ ਨੂੰ ਜਬਤ ਕਰਕੇ ਪਰਚਾ ਵੀ ਦਰਜ ਕੀਤਾ ਗਿਆ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਰਵਿੰਦਰ ਪਾਲ ਸਿੰਘ ਬਬਲੂ ਅਤੇ ਪ੍ਰੀਤਮ ਸਿੰਘ ਬੰਟੀ ਰਾਠੌਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਕ ਪਾਸੇ ਭਾਜਪਾ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ 300ਸਾਲਾ ਪਰਕਾਸ਼ ਪੁਰਬ ਮਨਾਇਆ ਅਤੇ ਇਹ ਪਰਚਾਰ ਕੀਤਾ ਕਿ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਲਈ ਬਲੀਦਾਨ ਦਿੱਤਾ ਹਾਲਾਂ ਕਿ ਗੁਰੂ ਸਾਹਿਬ ਧਰਮ ਦੀ ਆਜ਼ਾਦੀ ਲਈ ਆਪਾ ਕੁਰਬਾਨ ਕੀਤਾ ਦੂਜੇ ਪਾਸੇ ਮਹਾਰਾਸ਼ਟਰ ਦੇ ਨਦੇੜ ਵਿੱਚ ਸਾਡੇ ਧਰਮ ਦੀ ਆਜ਼ਾਦੀ ਉਥੇ ਉਥੋਂ ਦੇ ਪ੍ਰਸਾਸਨ ਨੇ ਡੰਡਾ ਦਿਖਾਂਦੇ ਹੋਏ ਸਿੱਖਾਂ ਦੀਆਂ ਕਿਰਪਾਨਾਂ ਖੋਹ ਲਾਈਆਂ ਅਤੇ ਅਰਮੇਜ ਐਕਟ ਅਧੀਨ ਪਰਚਾ ਦਰਜ ਕਰ ਦਿੱਤਾ ਅਤੇ ਕੁਝ ਗ੍ਰਿਫਤਾਰੀਆਂ ਵੀ ਹੋਇਆਂਉਕਤ ਆਗੂਆਂ ਨੇ ਕਿਹਾ ਕਿ ਭਾਜਪਾ ਦਾ ਸਿੱਖ ਵਿਰੋਧੀ ਚੇਹਰਾ ਬਾਰ ਬਾਰ ਨੰਗਾ ਹੋ ਰਿਹਾ ਪਰ ਇਹ ਪਾਰਟੀ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਅਸੀ ਵੱਖ ਵੱਖ ਗੁਰਦ੍ਵਾਰਾ ਪਰਬੰਦਿਕ ਕਮੇਟੀਆਂ ਜਿਨਾ ਵਿਚ ਸ੍ਰੋਮਣੀ ਕਮੇਟੀ ਦਿੱਲੀ ਕਮੇਟੀ ਅਤੇ ਹਰਿਆਣਾ ਕਮੇਟੀ ਨੂੰ ਤੁਰੰਤ ਅਵਾਜ ਬੁਲੰਦ ਕਰਨ ਦੀ ਲੋੜ ਹੈ ਅਸੀ ਉਸ ਸਿੱਖ ਲੀਡਰਸ਼ਿਪ ਜਿਹੜੀ ਇਹਨਾਂ ਨੂੰ ਸਿੱਖ ਹਿਤੈਸ਼ੀ ਸਮਜਦੀ ਹੈ ਨੂੰ ਜਾਗਣ ਦੀ ਲੋੜ ਹੈ ਸਾਰੀ ਕੌਮ ਆਪਸੀ ਮਤਭੇਦ ਭੁਲਾ ਕੇ ਇਕ ਨਿਸ਼ਾਨ ਸਾਹਿਬ ਜੀ ਦੀ ਛਤਰਛਾਇਆ ਹੇਠ ਇਕੱਠੇ ਹੋਕੇ ਵਿਚਰਨ ਦੀ ਲੋੜ ਹੈ ਤਾਂ ਅਸੀਂ ਸਿੱਖ ਹੱਕਾਂ ਦੀ ਰਾਖੀ ਕਰ ਸਕਾਂਗੇ