Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਕੇਂਦਰੀ ਵਿਦਿਆਲੇ ਵਿਖੇ ਹੋ ਰਹੀਆਂ ਪ੍ਰੀਖਿਆਵਾਂ ਵਿੱਚ ਸਿੱਖ ਬੱਚਿਆਂ ਦੇ ਲਵਾਏ ਗਏ ਕੜੇ

ਕੇਂਦਰੀ ਵਿਦਿਆਲੇ ਵਿਖੇ ਹੋ ਰਹੀਆਂ ਪ੍ਰੀਖਿਆਵਾਂ ਵਿੱਚ ਸਿੱਖ ਬੱਚਿਆਂ ਦੇ ਲਵਾਏ ਗਏ ਕੜੇ

ਕੇਂਦਰੀ ਵਿਦਿਆਲੇ ਸੂਰਾਂ ਨੁਸੀ ਵਿਖੇ ਹੋ ਰਹੀਆਂ ਪ੍ਰੀਖਿਆਵਾਂ ਵਿੱਚ ਸਿੱਖ ਬੱਚਿਆਂ ਦੇ ਕੜੇ ਲਵਾਏ ਗਏ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਪ੍ਰਬੰਧਕਾਂ ਤੋਂ ਮੰਗਵਾਈ ਮਾਫੀ ਪ੍ਰਬੰਧਕਾਂ ਨੇ ਅੱਗੋਂ ਤੋਂ ਅਜਿਹੀ ਗਲਤੀ ਨਾ ਕਰਨ ਦੀ ਕੀਤੀ ਤੌਬਾ ਪੀ ਐੱਮ ਕੇਂਦਰੀ ਵਿਦਿਆਲੇ ਸੂਰਾਂ ਨੁੱਸੀ ਜਲੰਧਰ ਜਿੱਥੇ ਸੀ ਬੀ ਐੱਸ ਈ ਕਲਾਸਾਂ ਦੀਆਂ ਪ੍ਰਖਿਆਵਾਂ ਚਲ ਰਹੀਆਂ ਹਨ ਜਿਹੜੇ ਸਿੱਖ ਬੱਚੇ ਇਹਨਾਂ ਪ੍ਰੀਖਿਆਵਾਂ ਵਿੱਚ ਹਿਸਾ ਲੈ ਰਹੇ ਹਨ ਉਨ੍ਹਾਂ ਦੇ ਕੜੇ ਜੌ ਕਿ ਸਿੱਖੀ ਦੇ ਪੰਜ ਕਕਾਰਾ ਦਾ ਹਿੱਸਾ ਹਨ ਲੁਹਾਏ ਜਾ ਰਹੇ ਸਨ

ਜਦੋਂ ਇਸਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਦੇ ਪੁਲੀ ਅਲੀ ਮਹੱਲਾ ਦਫਤਰ ਵਿੱਚ ਮਿਲੀ ਤਾਂ ਕਮੈਟੀ ਦੇ ਆਗੂ ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਸਬ ਤੋਂ ਪਹਿਲਾਂ ਇਸਦੀ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਉਸਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਸੁਰਾਂ ਨੂਸੀ ਕੇਂਦਰੀ ਵਿਦਿਆਲੇ ਵਿਖੇ ਪੁਹੰਚੇ ਜਿੱਥੇ ਨਾਲ ਹੀ ਪੁਲੀਸ ਡਵੀਜ਼ਨ ਨੰਬਰ ਇਕ ਦੇ sho ਰਕੇਸ਼ ਕੁਮਾਰ ਵੀ ਮੌਕੇ ਤੇ ਪਹੁੰਚ ਗਏ ਅਤੇ ਸਕੂਲ ਦੀ ਪ੍ਰੀਖਿਆਵਾਂ ਦੀ ਸੁਪਰਡੈਂਟ ਮਨਪ੍ਰੀਤ ਕੌਰ ਅਤੇ ਪ੍ਰਿੰਸਿਪਲ ਡਾਕਟਰ ਪਾਲੀ ਸ਼ਾਹ ਨੂੰ ਮਿਲੇ ਓਹਨਾ ਦੱਸਿਆ ਕਿ ਸਾਨੂੰ ਹਦਾਇਤਾਂ ਸਨ ਕਿ ਮੈਟਲ ਦੀ ਕੋਈ ਵੀ ਚੀਜ਼ ਪ੍ਰਖਿਆਵਾਂ ਦੀ ਨਾ ਲਿਜਾਣ ਦਿੱਤੀ ਜਾਵੇ ਇਸ ਤੇ ਕਮੇਟੀ ਮੈਂਬਰਾਂ ਓਹਨਾ ਕੜੇ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਅਤੇ ਸਿੱਖ ਆਪਣੇ ਕਕਾਰਾ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਹਨ ਇਸਤੇ ਸਕੂਲ ਪ੍ਰਬੰਧਕਾਂ ਵਲੋਂ ਤੁਰੰਤ ਸਮੁੱਚੀ ਕੌਮ ਤੋਂ ਮੁਆਫੀ ਵੀ ਮੰਗੀ ਅੱਗੋ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੌਬਾ ਵੀ ਕੀਤੀ ਇਸ ਮੌਕੇ ਤੇ ਸਿੱਖ ਆਗੂ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਨੇ ਜਲੰਧਰ ਦੇ ਸਮੂਹ ਸਕੂਲਾਂ ਨੂੰ ਤਾੜਨਾ ਕੀਤੀ ਅਗਰ ਕਿਸੇ ਵੀ ਸਕੂਲ ਨੇ ਅਜਿਹੀ ਗਲਤੀ ਕੀਤੀ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਇਹ ਸਾਰੀ ਕਾਰਵਾਈ sho ਰਕੇਸ਼ ਕੁਮਾਰ ਨੇ ਲਿਖਤੀ ਰੂਪ ਵਿੱਚ ਕਾਰਵਾਈ ਇਸ ਮੌਕੇ ਕਮੇਟੀ ਮੈਂਬਰਾਂ ਕੇਂਦਰੀ ਵਿਦਿਆਲੇ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜੌ ਬੋਰਡ ਹਿੰਦੀ ਵਿੱਚ ਲਿਖੇ ਹੋਏ ਹਨ ਉਸ ਦੇ ਨਾਲ ਪੰਜਾਬੀ ਵਿੱਚ ਵੀ ਲਿਖੇ ਜਾਣ ਜਿਸ ਤੇ ਪਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਬੋਰਡ ਹਿੰਦੀ ਦੇ ਨਾਲ ਪੰਜਾਬੀ ਵਿੱਚ ਵੀ ਜਰੂਰ ਲਿਖੇ ਜਾਣਗੇ