Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਪਿਓ ਦੀਆਂ ਅੱਖਾਂ ਸਾਹਮਣੇ ਕਰ ਦਿੱਤਾ ਪੁੱਤ ਦਾ ਕਤਲ

ਪਿਓ ਦੀਆਂ ਅੱਖਾਂ ਸਾਹਮਣੇ ਕਰ ਦਿੱਤਾ ਪੁੱਤ ਦਾ ਕਤਲ

ਲੁਧਿਆਣਾ ‘ਚ ਬੀਤੀ ਰਾਤ ਇੱਕ ਪਿਤਾ ਦੇ ਸਾਹਮਣੇ ਉਸ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਨੌਜਵਾਨ ‘ਤੇ ਕਰੀਬ 3-4 ਰਾਊਂਡ ਫਾਇਰਿੰਗ ਕੀਤੀ। ਇਸ ਦੌਰਾਨ ਬਦਮਾਸ਼ਾਂ ਨੇ ਨੌਜਵਾਨ ਦੇ ਮਾਮੇ ‘ਤੇ ਵੀ ਹਮਲਾ ਕੀਤਾ। ਇਹ ਸਾਰੀ ਘਟਨਾ ਮੂਰਤੀ ਪੂਜਨ ਦੇ ਸਮਾਗਮ ਦੌਰਾਨ ਵਾਪਰੀ। ਮ੍ਰਿਤਕ ਦੀ ਪਹਿਚਾਣ 20 ਸਾਲਾਂ ਮੋਨੂੰ ਕੁਮਾਰ ਵਜੋਂ ਹੋਈ ਹੈ। ਉਹ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਮੋਨੂੰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਸੀ। ਨੌਜਵਾਨ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੋਨੂੰ ਦੇ ਮਾਮੇ ਨੇ ਦੱਸਿਆ ਕਿ ਉਹ ਜਮਾਲਪੁਰ ਗਿਆ ਹੋਇਆ ਸੀ। ਇਸ ਦੌਰਾਨ ਭਾਂਜੇ ਮੋਨੂੰ ਦਾ ਫੋਨ ਆਇਆ ਕਿ ਫੌਜੀ ਕਲੋਨੀ ‘ਚ ਉਸ ਦੇ ਪਿਤਾ ਦੀ ਦੁਕਾਨ ਨੇੜੇ ਮੂਰਤੀ ਪੂਜਨ ਕੀਤਾ ਜਾ ਰਿਹਾ ਹੈ, ਤੁਸੀਂ ਵੀ ਆ ਜਾਓ। ਜਦੋਂ ਉਹ ਰਾਸਤੇ ‘ਚ ਹੀ ਸੀ ਤਾਂ ਫੋਨ ਆਇਆ ਕਿ ਮੂਰਤੀ ਪੂਜਨ ਦੌਰਾਨ ਝਗੜਾ ਹੋ ਗਿਆ ਹੈ। ਜਦੋਂ ਉਹ ਉੱਥੇ ਪਹੁੰਚਿਆਂ ਤਾ ਮੋਨੂੰ ਖੂਨ ਨਾਲ ਲੱਥ-ਪੱਥ ਜ਼ਮੀਨ ‘ਤੇ ਡਿੱਗਿਆ ਹੋਇਆ ਸੀ। ਮੋਨੂ ਦੇ ਮਾਮੇ ਦੱਸਿਆ ਕਿ ਉਸ ਨੇ ਨੌਜਵਾਨਾਂ ਨੂੰ ਪੁੱਛਿਆ ਕੀ ਮਾਮਲਾ ਹੈ ਤਾਂ ਇਸ ਦੌਰਾਨ ਕੁਝ ਨੌਜਵਾਨ ਆਏ ਤੇ ਉਸ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਉਹ ਆਪਣੇ ਭਾਂਜੇ ਨੂੰ ਸਰਕਾਰ ਹਸਪਤਾਲ ਲੈ ਕੇ ਆਇਆ, ਪਰ ਇਸ ਦੌਰਾਨ ਡਾਕਟਰਾਂ ਨੂੰ ਮੋਨੂੰ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਮੈਨੂੰ ਮੌਕੇ ‘ਤੇ ਮੌਜੂਦ ਕੁਝ ਮੁਲਜ਼ਮਾਂ ਦਾ ਪਤਾ ਹੈ, ਪਰ ਗੋਲੀ ਕਿਸ ਨੇ ਚਲਾਈ ਇਹ ਨਹੀਂ ਪਤਾ ਹੈ। ਕਰੀਬ 3 ਤੋਂ 4 ਫਾਇਰ ਕੀਤੇ ਗਏ ਸਨ। ਮੋਨੂੰ ਦੇ ਪੇਟ ‘ਤੇ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।