Business Khas

Latest news
ਝੂਠੇ ਪਰਚੇ ਦਰਜ ਕਰਕੇ ਕਾਂਗਰਸੀ ਵਰਕਰਾਂ ਨੂੰ ਦਬਾ ਨਹੀ ਸਕਦੀ ਪੰਜਾਬ ਸਰਕਾਰ : ਰਜਿੰਦਰ ਬੇਰੀ, ਸੁਰਿੰਦਰ ਕੌਰ  ਆਈ.ਟੀ.ਆਈ. ਲੋਹੀਆਂ ਖਾਸ ਵਿਖੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ‘ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਗਰਮੀ ‘ਚ ਹੋਣ ਵਾਲੇ ਸਿਰ ਦਰਦ ਤੋਂ ਮਿਲੇਗਾ ਛੁਟਕਾਰਾ ਵੋਟਰ ਮੈਪਿੰਗ ਲਈ ਐਤਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ  ਕਾਕਰੋਚ ਜਨਤਾ ਪਾਰਟੀ ਨੇ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਦਾ ਰਸਤਾ ਸਾਫ਼ 1 ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਪੈਟਰੋਲ-ਡੀਜ਼ਲ ਕੀਮਤਾਂ ਵਿਚ ਮੁੜ ਵੱਡਾ ਬਦਲਾਅ ਢਿੱਲਵਾਂ ਕਲੋਨੀ ਵਿਖੇ ਕੱਟੀ ਜਾ ਰਹੀ ਇਕ ਕਥਿਤ ਅਣ-ਅਪਰੂਵਡ Ludhiana : 9 ਕੁੜੀਆਂ ਦੇ ਲਾਪਤਾ ਹੋਣ ਦਾ ਭਖਿਆ ਮਾਮਲਾ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਗੁਰਦਾਸਪੁਰ ਵਿੱਚ ਨਿਹੰਗ ਦਾ ਕਤਲ

ਵੋਟਰ ਮੈਪਿੰਗ ਲਈ ਐਤਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ 

ਜਲੰਧਰ, 6 ਜੂਨ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਸਾਲ 2003 ਦੀ ਵੋਟਰ ਸੂਚੀ ਨਾਲ ਵੋਟਰਾਂ ਦੀ ਮੈਪਿੰਗ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਜੂਨ (ਐਤਵਾਰ) ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਜ਼ਿਲ੍ਹੇ ਭਰ ਦੇ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਸ਼੍ਰੀ ਵਾਲੀਆ ਨੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨੂੰ ਵੋਟਰਾਂ ਦੀ ਸੁਵਿਧਾ ਲਈ ਕੈਂਪ ਦੌਰਾਨ ਆਪਣੇ ਬੂਥਾਂ ‘ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ।