Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਅੱਤਵਾਦੀ ਸ਼ੁਭਮ ਦੁਬੇ ਤੇ ਐਨਐਸਏ ਲਗਾ ਕੇ ਡਿੱਬੜੂਗੜ ਜੇਲ ਭੇਜਿਆ ਜਾਵੇ- ਸਿੱਖ ਤਾਲਮੇਲ ਕਮੇਟੀ

ਅੱਤਵਾਦੀ ਸ਼ੁਭਮ ਦੁਬੇ ਤੇ ਐਨਐਸਏ ਲਗਾ ਕੇ ਡਿੱਬੜੂਗੜ ਜੇਲ ਭੇਜਿਆ ਜਾਵੇ- ਸਿੱਖ ਤਾਲਮੇਲ ਕਮੇਟੀ

ਜਲੰਧਰ, ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ , ਸ੍ਰੀ ਅੰਮ੍ਰਿਤਸਰ ਨੂੰ ਈਮੇਲ ਰਾਹੀਂ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਅੱਤਵਾਦੀ ਸ਼ੁਭਮ ਦੁਬੇ ਤੇ ਤੁਰੰਤ ਨੈਸ਼ਨਲ ਸਕਿਉਰਟੀ ਐਕਟ ਲਾ ਕੇ ਡਿਬੜੂਗੜ੍ਹ ਜੇਲ ਭੇਜਿਆ ਜਾਵੇ ,ਅਤੇ ਅੱਤਵਾਦ ਰੋਕਣ ਵਾਲਾ ਯੂਏਪੀਏ ਐਕਟ ਵੀ ਲਾਇਆ ਜਾਵੇ ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਜੱਡਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਜਿਹੜੇ ਵੀ ਸਿੱਖ ਆਪਣੇ ਧਰਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਹਨ। ਉਹਨਾਂ ਉਤੇ ਮੌਕੇ ਦੀਆਂ ਸਰਕਾਰਾਂ ਵੱਲੋਂ ਐਨਐਸਏ ਲਾ ਕੇ ਡਿੱਬੜੂਗੜ ਜੇਲ ਵਿੱਚ ਭੇਜ ਦਿੱਤਾ ਜਾਂਦਾ ਹੈ ।ਪਰ ਅੱਤਵਾਦੀ ਤੋਂ ਵੱਧ ਖਤਰਨਾਕ ਸ਼ੁਭਮ ਦੁਬੇ ,ਜੋ ਸਿੱਖਾਂ ਦੇ ਸਰਬ ਉੱਚ ਅਸਥਾਨ ਨੂੰ ਬੰਬਾਂ ਨਾਲ ਉਡਾਣ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਉੱਤੇ ਅਗਰ ਦੇਸ਼ ਵਿਰੋਧੀ ਧਰਮਾਂ ਵਿੱਚ ਪਾੜਾ ਪਾਉਣ, ਅਤੇ ਅੱਤਵਾਦ ਵਿਰੋਧੀ ਧਰਾਵਾਂ ਹੇਠ ਪਰਚਾ ਦਰਜ ਕਰਕੇ ਐਨਐਸਏ ਅਧੀਨ ਨਜ਼ਰਬੰਦ ਨਾ ਕੀਤਾ ਗਿਆ। ਤਾਂ ਇਹ ਸਮਝਿਆ ਜਾਵੇਗਾ ਕਿ ਇਸ ਦੇਸ਼ ਵਿੱਚ ਜੋ ਕਾਨੂੰਨ ਲਾਗੂ ਹਨ।ਉਹ ਸਿੱਖ ਨੌਜਵਾਨਾਂ ਲਈ ਹੋਰ ਵਖਰ ਵਾਦੀ ਤਾਕਤਾਂ ਲਈ ਕਾਨੂੰਨ ਹੋਰ ,ਅਸੀਂ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦੇ ਹਾਂ ਅਜਿਹੀਆਂ ਤਾਕਤਾਂ ਵਿਰੁੱਧ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ । ਤਾਂ ਜੋ ਸਮਾਜ ਵਿਰੋਧੀ, ਧਰਮ ਵਿਰੋਧੀ, ਦੇਸ਼ ਵਿਰੋਧੀ, ਤਾਕਤਾਂ ਦੇ ਗੰਦੇ ਮਨਸੂਬੇ ਕਦੀ ਪੂਰਨ ਨਾ ਹੋ ਸਕਣ। ਅਸੀਂ ਇਹਨਾਂ ਹਰਕਤਾਂ ਪਿੱਛੇ ਮਹਿਸੂਸ ਕਰਦੇ ਹਾਂ ।ਕਿ ਕੋਈ ਹੋਰ ਵੱਡੀ ਸਾਜਿਸ਼ ਵੀ ਹੋ ਸਕਦੀ ਹੈ। ਜੋ ਸਿੱਖਾਂ ਦੀ ਸਰਵ ਉੱਚ ਅਸਥਾਨ ਤੇ ਧਰਮਾਂ ਜਾਤ ਪਾਤ ਤੋਂ ਉੱਪਰ ਉੱਠ ਕੇ, ਜਿਸ ਤਰ੍ਹਾਂ ਸੰਗਤਾਂ ਆਉਂਦੀਆਂ ਹਨ। ਉਹਨਾਂ ਵਿੱਚ ਡਰ ਦੀ ਭਾਵਨਾ ਪੈਦਾ ਕੀਤਾ ਜਾਵੇ ।ਪਰ ਸੰਗਤਾਂ ਮੌਤ ਦੇ ਡਰ ਤੋਂ ਉੱਪਰ ਉੱਠ ਕੇ ਗੁਰੂ ਘਰ ਦੇ ਚਰਨਾਂ ਵਿੱਚ ਆਉਂਦੀਆਂ ਹਨ।