ਫਿਰੋਜ਼ਪੁਰ ‘ਚ ਇੱਕ ਵਿਆਹ ਸਮਾਗਮ ‘ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਜਦੋਂ ਲਾੜੀ ਵੱਲੋਂ ਲਾੜੇ ਦਾ ਚਿਹਰਾ ਦੇਖ ਕੇ ਵਿਆਹ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਜਸਥਾਨ ਤੋਂ ਆਈ ਬਰਾਤ ਨੂੰ ਬਿਨਾਂ ਲਾੜੀ ਦੇ ਖਾਲੀ ਹੱਥ ਪਰਤਣਾ ਪਿਆ। ਇਸ ਮਾਮਲੇ ‘ਚ ਦੋਵੇਂ ਧਿਰਾਂ ਦੇ ਵੱਖ-ਵੱਖ ਦਾਅਵੇ ਹਨ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਟੀਟੂ ਖੇੜਾ ਦਾ ਹੈ। ਇੱਥੇ ਵਿਆਹ ਦੇ ਮੰਡਪ ‘ਚ ਪਹੁੰਚੀ ਲਾੜੀ ਨੇ ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਰਿਸ਼ਤੇ ਵੇਲੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ ਤੇ ਵਿਆਹ ਕਿਸੇ ਹੋਰ ਨਾਲ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਰਾਜਸਥਾਨ ਦੇ ਛਤਰਗੜ੍ਹ ਤੋਂ ਬਰਾਤ ਗੁਰੂਹਰਸਹਾਏ ਪਹੁੰਚੀ ਸੀ। ਵਿਆਹ ਦੀਆਂ ਰਸਮਾਂ ਤੇ ਫੇਰਿਆਂ ਤੋਂ ਪਹਿਲਾਂ ਜਦੋਂ ਲਾੜੀ ਨੇ ਲਾੜੇ ਨੂੰ ਦੇਖਿਆ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਰਾਤ ਨੂੰ ਬਿਨਾਂ ਵਿਆਹ ਤੋਂ ਹੀ ਵਾਪਸ ਮੁੜਨਾ ਪਿਆ। ਲਾੜੀ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਵਿਆਹ ਲਈ ਉਸ ਨੂੰ ਕਿਸੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ, ਜਦਕਿ ਵਿਆਹ ਵਾਲੇ ਦਿਨ ਮੰਡਪ ‘ਚ ਕਿਸੇ ਹੋਰ ਵਿਅਕਤੀ ਨੂੰ ਲਾੜੇ ਵਜੋਂ ਪੇਸ਼ ਕੀਤਾ ਗਿਆ।
