Business Khas

You are currently viewing ਬੈਂਕ ’ਚ ਪੈਸੇ ਠੱਗ ਨੇ ਅਕਾਉਂਟ ਹੈਕ ਕਰਕੇ 6.42 ਹਜਾਰ ਰੁਪਏ ਕੱਢਵਾ ਲਿਆ

ਬੈਂਕ ’ਚ ਪੈਸੇ ਠੱਗ ਨੇ ਅਕਾਉਂਟ ਹੈਕ ਕਰਕੇ 6.42 ਹਜਾਰ ਰੁਪਏ ਕੱਢਵਾ ਲਿਆ

ਜਲੰਧਰ, (ਬਿਊਰੋ)-ਸੋਸ਼ਲ ਮੀਡੀਆ ’ਤੇ ਇਕ ਵੀਡੀਓ ’ਚ ਕਰਮਜੀਤ ਕੌਰ ਨਾਮ ਔਰਤ ਨੇ ਰੋਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਉਸ ਕੋਲ ਇਕ ਕਾਲ ਲਾਈਫ ਇੰਸੋਰੈਂਸ ਵਾਲੇ ਦੀ ਆਈ ਸੀ ਕਿ ਜਿਸ ’ਚ ਠੱਗ ਨੇ ਕਿਹਾ ਕਿ ਤੁਸੀਂ ਕੋਈ ਬੀਮਾ ਜਮਾ ਕਰਵਾਉਣਾ ਰਹਿੰਦਾ ਹੈ। ਉਸ ਦੀ ਪਾਲਿਸੀ ਦੇਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਦੇਣਾ। ਥੌੜੀ ਦੇਰ ਬਾਅਦ ਆਪਣੇ ਆਪ ਅਕਾਊਂਟ ਖਾਤੇ ’ਚ 40 ਹਜਾਰ ਰੁਪਏ ਪੈਸੇ ਕੱਟ ਹੋ ਗਏ। ਉਸ ਤੋਂ ਬਾਅਦ ਫਿਰ ਕਾਲ ਆਈ ਪੀੜਤ ਕਿਹਾ ਕਿ ਅਸੀਂ ਪੈਸੇ ਨਹੀਂ ਕਟਵਾਉਣੇ ਸਨ ਤੁਸੀਂ ਪੈਸੇ ਕਿਵੇਂ ਕੱਟ ਲਏ। ਹੈਕਰ ਨੇ ਕਿਹਾ ਕਿ ਤੁਸੀਂ ਆਪਣਾ ਕਾਰਡ ਨੰਬਰ ਦੇ ਦਿਓ। ਪੈਸੇ ਰਿਫੰਡ ਕਰਵਾ ਦਿੰਦੇ ਹਾਂ।

ਕਾਰਡ ਨੰਬਰ ਦੇ ਦਿੱਤਾ ਉਸ ਤੋਂ ਬਾਅਦ ਪੈਸੇ ਫਿਰ ਕੱਟ ਹੋ ਹੋਏ। ਪਹਿਲਾਂ 82 ਹਜਾਰ ਰੁਪਏ ਫਿਰ ਉਸ ਤੋਂ ਬਾਅਦ 10 ਹਜਾਰ ’ਤੇ ਫਿਰ ਉਸ ਤੋਂ ਬਾਅਦ 50 ਹਜਾਰ ਕੱਟ ਹੋ ਗਿਆ। ਬੈਂਕ ਵਾਲੇ ਨੂੰ ਕਾਲ ਕੀਤੀ ’ਤੇ ਉਸ ਤੋਂ ਬਾਅਦ ਬੈਂਕ ਵਾਲੇ ਨੇ ਕਿਹਾ ਕਿ ਤੁਸੀਂ ਐਫਡੀ ਕਰ ਦਿਓ।

ਆਨਲਾਈ ਐਫਡੀ ਕਰ ਦਿੱਤੀ। 7 ਲਾਖ ’ਤੇ 10 ਹਜਾਰ ਦੀ ਐਫਡੀ ਕਰਵਾ ਦਿੱਤੀ। ਬੈਕ ਵਾਲ ਨੇ ਕਿਹਾ ਕਿ ਤੁਹਾਡੀ ਐਫਡੀ ਸੈਫ ਹਨ ਹੁਣ ਕਿਥੇ ਨਹੀਂ ਜਾਂਦਾ। ਸੰਗਰੂਰ ਪੁਲਿਸ ਨੂੰ ਐਪਲੀ ਕੇਸ਼ਨ ਦਿੱਤੀ। ਫਿਰ ਉਸ ਤੋਂ ਬਾਅਦ ਰਾਤ ਨੂੰ ਆਪਣੇ ਆਪ ਐਫਡੀ ਵੀ 5 ਲੱਖ ਵੀ ਕਢਵਾ ਲਿਆ ਹੈਕਰਾ ਵੱਲੋਂ।  6 ਲੱਖ 42 ਹਜਾਰ ਕਢਵਾ ਲਿਆ ਗਿਆ। ਪੀੜਤ ਆਂਗਵਾੜੀ ’ਚ ਕੰਮ ਕਰਦੀ ਹੈ। ਉਸ ਦੇ ਪਰਿਵਾਰ ਵਿਚ ਸਿਰਫ ਆਪਣੀ ਬੇਟੀ ਨਾਲ ਰਹਿੰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਮੇਰੇ ਪੈਸੇ ਵਾਪਸ ਕਰਵਾਏ ਜਾਣ।