Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए ਖ਼ਾਲਸਾ ਮਾਰਚ ਵਿੱਚ ਸਰਦਾਰੀਆ ਟਰੱਸਟ ਅਤੇ ਸਿੱਖ ਯੂਥ ਕਲੱਬ ਦਸਤਾਰਾਂ ਦੇ ਲੰਗਰ ਲਗਾਏ ਜਾਣਗੇ 13ਅਪ੍ਰੈਲ ਨੂੰ ਦੁਪਹਿਰ ਦੇ 2...
You are currently viewing ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਕਰਨ ਲਈ ਵਪਾਰਿਕ ਅਦਾਰਿਆਂ ਨਾਲ ਕੀਤਾ ਸੰਪਰਕ

ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਕਰਨ ਲਈ ਵਪਾਰਿਕ ਅਦਾਰਿਆਂ ਨਾਲ ਕੀਤਾ ਸੰਪਰਕ

ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਕਰਨ ਲਈ ਵਪਾਰਿਕ ਅਦਾਰਿਆਂ ਨਾਲ ਸੰਪਰਕ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 21ਤਰੀਕ ਦਿਨ ਸ਼ੁਕਰਵਾਰ ਰਾਤ ਨੂੰ ਗੁਰੂਦਵਾਰਾ ਸੰਤ ਗੜ੍ਹ ਕਪੂਰਥਲਾ ਰੋਡ ਜਲੰਧਰ ਵਿਖੇ ਆਰਾਮ ਕਰੇਗਾ 22ਤਰੀਕ ਸਵੇਰੇ 9ਵਜੇ ਨਗਰ ਕੀਰਤਨ ਕਪੂਰਥਲਾ ਚੌਂਕ ਪਟੇਲ ਚੌਂਕ ਬਸਤੀ ਅੱਡਾ ਪੁਲੀ ਅਲੀ ਮਹੱਲਾ ਬਾਲਮੀਕੀ ਚੌਂਕ ਤੋਂ ਨਕੋਦਰ ਰੋਡ ਤੋਂ ਅੰਬੇਡਕਰ ਚੌਂਕ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਬੀ ਐਮ ਸੀ ਚੌਂਕ ਡੀ ਸੀ ਆਫਿਸ ਲਾਡੋਵਾਲੀ ਰੋਡ ਤੋਂ ਰਾਮਾ ਮੰਡੀ ਹੁੰਦਾ ਹੋਇਆ

ਸ੍ਰੀ ਆਨੰਦ ਪੁਰ ਸਾਹਿਬ ਜੀ ਵੱਲ ਚਾਲੇ ਪਵੇਗਾ ਇਸ ਸਬੰਧ ਵਿੱਚ ਵੱਖ ਵੱਖ ਥਾਂਵਾਂ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਅਤੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਗਤ ਲਈ ਨਗਰ ਕੀਰਤਨ ਦੇ ਪ੍ਰਬੰਧਕ ਮੇਅਰ ਵਨੀਤ ਧਿਰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਡਿਪਟੀ ਮੇਅਰ ਮਲਕੀਅਤ ਸਿੰਘ ਕੌਂਸਲਰ ਦਿਨੇਸ਼ ਢੱਲ ਕੌਂਸਲਰ ਜਤਿਨ ਗੁਲਾਟੀ ਅਤੇ ਆਤਮ ਪ੍ਰਕਾਸ਼ ਸਿੰਘ ਬਬਲੂ ਵੱਲੋਂ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਸਿੱਖ ਆਗੂਆਂ ਜਿਨ੍ਹਾਂ ਨੂੰ ਹਰਪਾਲ ਸਿੰਘ ਚੱਡਾ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਰਣਜੀਤ ਸਿੰਘ ਗੋਲਡੀ ਪਰਦੀਪ ਸਿੰਘ ਗੁਰਵਿੰਦਰ ਸਿੰਘ ਨਾਗੀ ਬੌਬੀ ਬਹਿਲ ਅਤੇ ਬੇਦੀ ਜੀ ਸਮੇਤ ਹੋਰ ਆਗੂਆਂ ਨੂੰ ਨਾਲ ਲੈਕੇ ਵੱਖ ਵੱਖ ਵਪਾਰਕ ਅਦਾਰਿਆਂ ਨਾਲ ਸੰਪਰਕ ਕੀਤਾ ਅਤੇ ਸੰਗਤਾਂ ਲਈ ਲੰਗਰ ਅਤੇ ਗੁਰੂ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕਰਨ ਦੀ ਬੇਨਤੀ ਕੀਤੀ ਉਕਤ ਆਗੂਆਂ ਨੇ ਕਿਹਾ ਕਿ ਸਾਡੀ ਖੁਸ ਕਿਸਮਤੀ ਹੈ ਕਿ ਸਾਡੇ ਜੀਵਨ ਕਾਲ ਵਿੱਚ ਇਹ ਸ਼ਤਾਬਦੀ ਆਈ ਹੈ ਸਾਨੂੰ ਸਭ ਨੂੰ ਇਸ ਸ਼ਤਾਬਦੀ ਦਾ ਲਾਹਾ ਲੈਣਾ ਚਾਹੀਦਾ ਹੈ ਸਮੂਚੇ ਵਪਾਰਕ ਅਦਾਰਿਆਂ ਵੱਲੋਂ ਹਰ ਤਰ੍ਹਾਂ ਦਾ ਸਹਿਜੋਗ ਅਤੇ ਨਗਰ ਕੀਰਤਨ ਦਾ ਵੱਡੇ ਪੱਧਰ ਤੇ ਸਵਾਗਤ ਕਰਨ ਦਾ ਭਰੋਸਾ ਦਿਵਾਇਆ ਮੇਅਰ ਵਨੀਤ ਧੀਰ ਨੇ ਕਿਹਾ ਸੰਗਤਾਂ ਵਿਚ ਨਗਰ ਕੀਰਤਨ ਨੂੰ ਕੇ ਕੇ ਬੋਹੁਤ ਉਤਸਾਹ ਹੈ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਆਪ ਮੁਹਾਰੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਰਹੀਆਂ ਹਨ ਅਤੇ ਗੁਰੂ ਸਾਹਿਬ ਲਈ ਸ਼ਰਧਾ ਪ੍ਰਗਟ ਕਰ ਰਹੀਆਂ ਸੰਗਤਾਂ