Business Khas

Latest news
ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਗਿੱਪੀ ਗਰੇਵਾਲ ਦਾ ਏਅਰ ਕੈਨੇਡਾ 'ਤੇ ਦੋਸ਼; ਬਿਜ਼ਨਸ ਕਲਾਸ ਦੀ ਟਿਕਟ ਦੀ ਅਦਾਇਗੀ ਦੇ ਬਾਵਜੂਦ ਇਕਾਨਮੀ ਸੀਟ ਦਿੱਤੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ‘ਨਾਨਾ’, ਪੰਜਾਬੀਆਂ ਨਾਲ ਸੀ ਲਗਾਵ GST काउंसिल की बैठक से कारोबारियों को राहत की उम्मीद ਲੰਗਰ ਹਾਲ ’ਤੇ ਹਮਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਨਾ ਪਾਟੇਕਰ ਨੇ ਲੰਮਾ ਸਫ਼ਰ ਤੈਅ ਕੀਤਾ ਰਾਕੇਸ਼ ਰਾਠੌਰ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਦਿੱਤੀ ਵਧਾਈ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਜਤਾਇਆ ਵਿਸ਼ਵਾਸ ਪੀੜਤਾਂ ਨੂੰ ਧਮਕਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੇ ਪੰਜਾਬ ਪੁਲਿਸ 'ਤੇ ਲੱਗੇ ਦੋਸ਼ਾਂ ਦੀ ਵੀ ਹੋਵੇ ਜਾਂਚ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਸ੍ਰੀ ਆਨੰਦਪੁਰ ਸਾਹਿਬ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
You are currently viewing ਮੇਹਰਚੰਦ ਪੋਲੀਟੈਕਨਿਕ ਦੀ ਰੂਹ: ਮਹਾਤਮਾ ਹੰਸਰਾਜ ਤਕਨੀਕੀ ਫੈਸਟੀਵਲ

ਮੇਹਰਚੰਦ ਪੋਲੀਟੈਕਨਿਕ ਦੀ ਰੂਹ: ਮਹਾਤਮਾ ਹੰਸਰਾਜ ਤਕਨੀਕੀ ਫੈਸਟੀਵਲ

ਜਲੰਧਰ, ਨਵੇਂ ਸਾਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦੇ ਹੀ ਜਨਵਰੀ ਮਹੀਨੇ ਵਿੱਚ ਮੇਹਰਚੰਦ ਪੋਲੀਟੈਕਨਿਕ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਇੱਕ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਦੂਜੇ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ 19 ਅਪ੍ਰੈਲ ਨੂੰ ਸਾਰੇ ਡੀ.ਏ.ਵੀ. ਸਕੂਲਾਂ ਅਤੇ ਕਾਲਜਾਂ ਵਿੱਚ ਮਹਾਤਮਾ ਹੰਸਰਾਜ ਜੀ ਦੀ ਜਯੰਤੀ ਮਨਾਈ ਜਾਂਦੀ ਹੈ। ਮੇਹਰਚੰਦ ਪੋਲੀਟੈਕਨਿਕ ਕਾਲਜ ਇੱਕ ਤਕਨੀਕੀ ਸੰਸਥਾ ਹੈ, ਇਸ ਲਈ ਇੱਥੇ ਮਹਾਤਮਾ ਹੰਸਰਾਜ ਜੀ ਨੂੰ ਸ਼ਰਧਾਂਜਲੀ ਦੇਣ ਦਾ ਵਿਲੱਖਣ ਢੰਗ ਅਪਣਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਵਸ ਵਾਲੇ ਹਫ਼ਤੇ ਦੌਰਾਨ ਮਹਾਤਮਾ ਹੰਸਰਾਜ ਤਕਨੀਕੀ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਮੌਕੇ ਕਾਲਜ ਦੇ ਆਡੀਟੋਰੀਅਮ ਵਿੱਚ ਇੱਕ ਵਿਸ਼ਾਲ ਪ੍ਰਦਰਸ਼ਨੀ (ਐਗਜ਼ੀਬਿਸ਼ਨ) ਲਗਾਈ ਜਾਂਦੀ ਹੈ, ਜਿੱਥੇ ਵਿਦਿਆਰਥੀ ਆਪਣੇ ਹੁਨਰ ਅਤੇ ਮਿਹਨਤ ਨਾਲ ਤਿਆਰ ਕੀਤੇ ਵਰਕਿੰਗ ਮਾਡਲ ਅਤੇ ਪ੍ਰੋਜੈਕਟ ਪ੍ਰਦਰਸ਼ਿਤ ਕਰਦੇ ਹਨ। ਇਸ ਦੀਆਂ ਤਿਆਰੀਆਂ ਇੱਕ ਸਮੈਸਟਰ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਹਰ ਪੜਾਅ ‘ਤੇ ਮਾਰਗਦਰਸ਼ਨ ਦਿੰਦੇ ਹਨ। ਹਰ ਗਰੁੱਪ ਵਿੱਚ ਪੰਜ ਤੋਂ ਛੇ ਵਿਦਿਆਰਥੀ ਹੁੰਦੇ ਹਨ ਅਤੇ ਹਰ ਗਰੁੱਪ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੋਈ ਨਵਾਂ ਅਤੇ ਨਵੀਨਤਮ ਵਰਕਿੰਗ ਮਾਡਲ ਤਿਆਰ ਕਰੇ, ਜਿਸ ਵਿੱਚ ਖੋਜ ਅਤੇ ਨਵੀਨਤਾ ਦੇ ਤੱਤ ਸ਼ਾਮਲ ਹੋਣ। ਇਸ ਲਈ ਵਿਦਿਆਰਥੀ ਲਾਇਬ੍ਰੇਰੀ, ਇੰਟਰਨੈੱਟ ਅਤੇ ਹੋਰ ਇੰਜੀਨੀਅਰਿੰਗ ਸੰਸਥਾਵਾਂ ਦੇ ਖੋਜ ਕਾਰਜਾਂ ਦਾ ਸਹਾਰਾ ਲੈਂਦੇ ਹਨ। ਫੈਸਟੀਵਲ ਵਾਲੇ ਦਿਨ ਕਾਲਜ ਵਿੱਚ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ। ਵਿਦਿਆਰਥੀਆਂ ਨੂੰ ਆਪਣੇ ਪ੍ਰੋਜੈਕਟ ਪ੍ਰਦਰਸ਼ਿਤ ਕਰਨ ਲਈ ਟੇਬਲਾਂ ਅਤੇ ਬਿਜਲੀ ਕਨੈਕਸ਼ਨ ਮੁਹੱਈਆ ਕਰਵਾਏ ਜਾਂਦੇ ਹਨ। ਹਰ ਗਰੁੱਪ ਆਪਣੇ ਪ੍ਰੋਜੈਕਟ ਨੂੰ ਬਿਹਤਰ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਪ੍ਰੋਜੈਕਟਾਂ ਦੀ ਉੱਚ ਗੁਣਵੱਤਾ ਕਾਰਨ ਸਰਵੋਤਮ ਪ੍ਰੋਜੈਕਟ ਦੀ ਚੋਣ ਕਰਨਾ ਵੀ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ।

ਇਸ ਤਰ੍ਹਾਂ ਮਹਾਤਮਾ ਹੰਸਰਾਜ ਤਕਨੀਕੀ ਫੈਸਟੀਵਲ ਮੇਹਰ ਚੰਦ ਪੋਲੀਟੈਕਨਿਕ ਦੀ ਰੂਹ ਵਿਚ ਵਸ ਗਿਆ ਹੈ ਤੇ ਵਿਦਿਆਰਥੀਆਂ ਦੀ ਜਿੰਦਜਾਨ ਬਣ ਗਿਆ ਹੈ। ਇਹ ਵਿਦਿਆਰਥੀ ਜਦੋਂ ਅੱਗੇ ਬੀ. ਟੈਕ , ਐਮ. ਟੈਕ ਦੀ ਪੜ੍ਹਾਈ ਕਰਦੇ ਹਨ ਤਾਂ ਤਿਆਰ ਕੀਤੇ ਰਿਸਰਚ ਪ੍ਰੋਜੈਕਟਾਂ ਦਾ ਤਜ਼ਰਬਾ ਉਹਨਾਂ ਨੂੰ ਹਮੇਸ਼ਾ ਦੂਜੇ ਵਿਦਿਆਰਥੀਆਂ ਤੋਂ ਅਗਾਂਹ ਰੱਖਦਾ ਹੈ ਤੇ ਉਹ ਉਚੇਰੀ ਸਿੱਖਿਆ ਵਿੱਚ ਵੀ ਕਮਾਲ ਕਰਦੇ ਹਨ।