Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing Valentine ਤੋਂ ਪਹਿਲਾਂ ਥਾਣੇ ਪਹੁੰਚਿਆ ‘ਦਿਲ ਦਾ ਅਨੋਖਾ’ ਮਾਮਲਾ

Valentine ਤੋਂ ਪਹਿਲਾਂ ਥਾਣੇ ਪਹੁੰਚਿਆ ‘ਦਿਲ ਦਾ ਅਨੋਖਾ’ ਮਾਮਲਾ

ਇੱਕ ਮਾਮਲਾ ਬਿਹਾਰ ਦੇ ਸਾਸਾਰਾਮ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਇੱਕ ਪ੍ਰੇਮੀ ਜੋੜੇ ਵੱਲੋਂ ਮੰਦਰ ‘ਚ ਵਿਆਹ ਕਰਵਾ ਲਿਆ। ਖਾਸ ਗੱਲ ਇਹ ਹੈ ਕਿ ਔਰਤ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਇੱਕ ਬੱਚਾ ਵੀ ਹੈ। ਉਧਰ ਵੈਲੇਂਟਾਈਨ ਡੇਅ ਤੋਂ ਪਹਿਲਾਂ ਹੀ ਚਰਚਾ ‘ਚ ਆਏ ਇਸ ਅਨੋਖੇ ਮਾਮਲੇ ‘ਚ ਔਰਤ ਦਾ ਪਤੀ ਵੀ ਥਾਣੇ ਪਹੁੰਚ ਗਿਆ ਹੈ।ਦੱਸ ਦਈਏ ਕਿ ਬਹੜੀਆ ਬਾਗ ਦੀ ਰਹਿਣ ਵਾਲੀ ਪ੍ਰਿਅੰਕਾ ਕੁਮਾਰੀ ਦਾ ਵਿਆਹ 2021 ‘ਚ ਨਟਵਰ ਥਾਣਾ ਖੇਤਰ ਦੇ ਦੇਵਰੀਆ ਟੋਲਾ ਦੇ ਨੰਦਲਾਲ ਚੌਧਰੀ ਨਾਲ ਹੋਇਆ ਸੀ। ਦੋਵਾਂ ਦਾ ਇੱਕ ਅੱਠ ਮਹੀਨੇ ਦਾ ਬੱਚਾ ਵੀ ਹੈ ਪਰ ਪਰਿਵਾਰਕ ਅਤੇ ਵਿਆਹੁਤਾ ਸਬੰਧਾਂ ਵਿੱਚ ਅਚਾਨਕ ਕੁੜੱਤਣ ਆ ਗਈ ਸੀ। ਇਸ ਤੋਂ ਬਾਅਦ ਔਰਤ ਨੇ ਆਪਣੇ ਪ੍ਰੇਮੀ ਅਖਿਲੇਸ਼ ਵਾਸੀ ਮਾਜਰੂ ਨਾਲ ਇੱਕ ਮੰਦਰ ਵਿੱਚ ਵਿਆਹ ਕਰ ਲਿਆ। ਮਹਿਲਾ ਦਾ ਪ੍ਰੇਮੀ ਨੋਖਾ ਥਾਣਾ ਖੇਤਰ ਦਾ ਰਹਿਣ ਵਾਲਾ ਹੈ। ਦੂਜਾ ਵਿਆਹ ਕਰਨ ਵਾਲੀ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਹੀ ਉਸ ਦੇ ਪਤੀ ਨੇ ਛੱਡ ਦਿੱਤਾ ਹੈ। ਅਜਿਹੇ ‘ਚ ਉਹ ਆਪਣੇ ਪਰਿਵਾਰ ਦੀ ਮਰਜ਼ੀ ਮੁਤਾਬਕ ਦੂਜੀ ਵਾਰ ਵਿਆਹ ਕਰ ਰਹੀ ਹੈ।ਉਧਰ, ਪ੍ਰੇਮੀ ਅਖਿਲੇਸ਼ ਦੀ ਭੈਣ ਰੀਟਾ ਦੇਵੀ ਵੀ ਮੌਕੇ ‘ਤੇ ਮੌਜੂਦ ਸੀ ਅਤੇ ਵਿਆਹ ਨੂੰ ਮਨਜੂਰੀ ਦੇ ਦਿੱਤੀ। ਵਿਆਹ ਤੋਂ ਬਾਅਦ ਔਰਤ ਦਾ ਪਹਿਲਾ ਪਤੀ ਚੌਧਰੀ ਨੰਦਲਾਲ ਮਾਮਲੇ ਨੂੰ ਲੈ ਕੇ ਥਾਣਾ ਬੈਰੰਗ ਪਹੁੰਚਿਆ ਗਿਆ। ਮਾਮਲੇ ‘ਚ ਦੋਵਾਂ ਧਿਰਾਂ ਦੇ ਪਰਿਵਾਰਾਂ ਦਾ ਆਪਣਾ-ਆਪਣਾ ਤਰਕ ਹੈ। ਹਾਲਾਂਕਿ ਪੁਲਿਸ ਨੇ ਦੋਵਾਂ ਧਿਰਾਂ ਤੋਂ ਥਾਣੇ ਵਿੱਚ ਦਰਖਾਸਤਾਂ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤ ਦੇ ਪਹਿਲੇ ਪਤੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਫਸੋਸ ਨਹੀਂ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਹੈ, ਪਰ ਉਹ ਚਾਹੁੰਦਾ ਹੈ ਕਿ ਉਸ ਦਾ ਅੱਠ ਮਹੀਨੇ ਦਾ ਬੱਚਾ ਉਸ ਕੋਲ ਰਹੇ।ਇਸਤੋਂ ਇਲਾਵਾ ਨੰਦਲਾਲ ਨੇ ਆਪਣੀ ਪਤਨੀ ‘ਤੇ ਦੌਲਤ ਦੇ ਲਾਲਚ ਵਿਚ ਉਸ ਨੂੰ ਛੱਡਣ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਉਹ ਮਜ਼ਦੂਰੀ ਕਰਦਾ ਹੈ, ਜਦਕਿ ਉਸ ਦੇ ਪ੍ਰੇਮੀ ਅਖਿਲੇਸ਼ ਕੋਲ ਜ਼ਮੀਨ-ਜਾਇਦਾਦ ਹੈ। ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ। ਪਤੀ-ਪਤਨੀ ਵਿਚਕਾਰ ਵਿਚਾਲੇ ਕਾਊਂਸਲਿੰਗ ਕਰਵਾਈ ਜਾ ਸਕਦੀ ਹੈ, ਪਰ ਜਿਸ ਤਰ੍ਹਾਂ ਔਰਤ ਨੇ ਪਹਿਲੇ ਪਤੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਇਆ ਹੈ, ਇਸ ਨਾਲ ਕਾਨੂੰਨੀ ਪੇਚ ਫਸ ਗਿਆ ਹੈ।