ਜਲੰਧਰ, (ਸੰਜੇ ਸ਼ਰਮਾ)-ਰਾਮਾ ਮੰਡੀ ਬਾਬਾ ਬੁਢਾ ਨਗਰ ’ਚ ਜੈ ਗੁੱਗਾ ਜਾਹਰ ਵੀਰ ਜੀ ਦਾ 24ਵਾਂ ਸਲਾਨਾ ਭੰਡਾਰਾ ਅਤੇ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵੀ ਬੜੇ ਹੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਸ਼ੂਰੁਆਤ ਮਹਿੰਦੀ ਅਤੇ ਜਾਗੋ ਦੀ ਰਸਮ ਤੋਂ ਕੀਤੀ। ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਅਟਵਾਲ ਮੁੱਖ ਸੇਵਾਦਾਰ ਨੇ ਦੱਸਿਆ ਕਿ ਮੇਲੇ ’ਚ ਮਸ਼ਹੂਰ ਕਲਾਕਾਰ ਅਤੇ ਭੰਗਰਾ ਟੀਮ ਸ਼ਾਮਲ ਹੋਣਗੇ।
ਮੇਲੇ ਦੀ ਰੌਣਕ ਵਧਾਉਣ ਲਈ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਵਿਚ ਜਰੂਰ ਪਹੁੰਚੋ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਲਈ ਹਰ ਵਾਰ ਕੁਝ ਨਵਾਂ ਹੀ ਪੇਸ਼ ਕਰਦੇ ਹਾਂ। ਇਸ ਵਾਰ ਵੀ ਅਸੀਂ ਸੰਗਤਾਂ ਲਈ ਅਲਗ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਲੰਗਰ ਦੀ ਸੇਵਾ ਮੇਲੇ ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਚਲੇਗੀ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਲਈ ਬੈਠਣ ਅਤੇ ਵਾਹਨਾਂ ਦੇ ਰਖ ਰਖਾਵ ਦਾ ਖਾਸ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਇਲਾਕਾ ਵਾਸੀ ਤੋਂ ਬੇਨਤੀ ਕੀਤੀ ਕਿ ਮੇਲੇ ’ਚ ਜਰੂਰ ਸ਼ਾਮਲ ਹੋਣ।
