Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਵਾਰਡ ਨੰ 22 ਜਿੱਥੇ ਨਹੀ ਹੋ ਰਹੀ ਸਫਾਈ

ਨਗਰ ਨਿਗਮ ਦੇ ਵਾਰਡ ਨੰ 22 ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਅਤੇ ਰਾਮ ਵਿਹਾਰ ਨੂੰ ਜਾਣ ਵਾਲੀ ਮੇਨ ਰੋਡ ਦਾ ਬਹੁਤ ਹੀ ਮਾੜਾ ਹਾਲ ਹੈ, ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਅੱਜ ਫੇਸਬੁੱਕ ਤੇ ਲਾਈਵ ਹੋ ਕੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਸਾਹਿਬ ਕੋਲ ਮੰਗ ਕੀਤੀ ਕਿ ਵਾਰਡ ਨੰ 22 ਦੀ ਇਸ ਮੇਨ ਰੋਡ ਦਾ ਬਹੁਤ ਬੁਰਾ ਹਾਲ ਹੈ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਡਵਾਇਡਰ ਉਪਰ ਘਾਹ ਬੂਟੀ ਉਘੀ ਪਈ ਹੈ, ਲਾਇਟਾਂ ਦੇ ਪੋਲ ਡਿਗੇ ਪਏ ਹਨ, ਇਹ ਕੂੜਾ ਅੱਜ ਕੱਲ੍ਹ ਦਾ ਨਹੀ ਸਗੋਂ ਕਈ ਮਹੀਨਿਆ ਦਾ ਇੱਥੇ ਪਿਆ ਹੈ, ਲੋਕਾਂ ਨੇ ਇਸ ਕਲੋਨੀ ਵਿੱਚ ਇੰਨੇ ਵਧੀਆਂ ਵਧੀਆਂ ਘਰ ਬਣਾਏ ਹਨ, ਸਰਕਾਰ ਨੂੰ ਟੈਕਸ ਦਿੰਦੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ, ਲੋਕਾਂ ਨੂੰ ਸੀਵਰੇਜ ਖੁੱਲ੍ਹਵਾਉਣ ਲਈ ਮੰਗ ਪੱਤਰ ਲਿਖਣੇ ਪੈ ਰਹੇ ਹਨ ।

ਰਜਿੰਦਰ ਬੇਰੀ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਸਾਹਿਬ ਕੋਲ ਮੰਗ ਕੀਤੀ ਕਿ ਇਨਾਂ ਕਾਲੋਨੀਆਂ ਵਿਚ ਵੀ ਲੋਕ ਰਹਿੰਦੇ ਹਨ, ਇਹ ਕਾਲੋਨੀਆਂ ਦੇ ਲੋਕ ਵੀ ਟੈਕਸ ਭਰਦੇ ਹਨ, ਇਨਾਂ ਕਲੋਨੀਆਂ ਵਿਚ ਸਾਫ਼ ਸਫਾਈ ਦੀ ਵਿਵਸਥਾ ਇੰਨੀ ਮਾੜੀ ਕਿਉ ਹੈ, ਇਸ ਰੋਡ ਦੀ ਸਫਾਈ ਜਲਦ ਤੋ ਜਲਦ ਕਰਵਾਉਣ ਦੀ ਮੰਗ ਕੀਤੀ ਗਈ ਹੈ । ਇਸ ਮੌਕੇ ਤੇ ਉਨਾਂ ਦੇ ਨਾਲ ਵਾਰਡ ਨੰ 22 ਦੇ ਇੰਚਾਰਜ ਸੁਰਿੰਦਰ ਸਿੰਘ ਪੱਪਾ, ਰਾਹੁਲ ਕੁਮਾਰ, ਸਰਬਜੋਤ ਸਿੰਘ ਮੌਜੂਦ ਸਨ