Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਭਰਾਤਰੀ ਜਥੇਬੰਦੀਆਂ ਦੀ ਵਿਸ਼ਾਲ ਮੀਟਿੰਗ ਵਿੱਚ ਕਰਾਂਗੇ ਵੱਡੇ ਅੰਦੋਲਨ ਦਾ ਐਲਾਨ : ਲੋਕ ਇਨਸਾਫ਼ ਮੰਚ

ਭਰਾਤਰੀ ਜਥੇਬੰਦੀਆਂ ਦੀ ਵਿਸ਼ਾਲ ਮੀਟਿੰਗ ਵਿੱਚ ਕਰਾਂਗੇ ਵੱਡੇ ਅੰਦੋਲਨ ਦਾ ਐਲਾਨ : ਲੋਕ ਇਨਸਾਫ਼ ਮੰਚ

ਫਿਲੌਰ, ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨੇ ਅੱਜ ਸਤਾਰਵੇਂ ਦਿਨ ਸ਼ਹਿਰ ਫ਼ਿਲੌਰ ਵਿੱਚ ਵਿਸ਼ਾਲ ਮਾਰਚ ਕਰਕੇ ਪੁਲਿਸ ਰੋਕਾਂ ਦੇ ਬਾਵਜੂਦ ਹਲਕਾ ਇੰਚਾਰਜ ਪ੍ਰੇਮ ਕੁਮਾਰ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਸਲਾ ਹੱਲ ਨਾ ਕੀਤਾ ਗਿਆ ਤਾਂ ਲੋਕ ਇਨਸਾਫ਼ ਮੰਚ ਵੱਲੋ ਭਰਾਤਰੀ ਜਥੇਬੰਦੀਆਂ ਦੀ ਵੱਡੀ ਮੀਟਿੰਗਾ ਵਿੱਚ 31 ਜੁਲਾਈ ਨੂੰ ਅਗਲੇ ਵਿਸ਼ਾਲ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ।

ਅੱਜ ਸਤਾਰਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਗੂਆਂ ਤਰਸੇਮ ਸਿੰਘ ਢਿੱਲੋ, ਸੁਰਿੰਦਰ ਪਾਲ ਸਿੰਘ, ਰਣਜੀਤ ਸਿੰਘ ਖੇਲਾ, ਤੇਜਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ,, ਗੁਰਨਾਮ ਸਿੰਘ ਕੰਦੋਲਾ, ਸਤਨਾਮ ਸਿੰਘ, ਜਨਰਲ ਮਜਦੂਰ ਯੂਨੀਅਨ ਦੇ ਸਿਕੰਦਰ ਸਿੰਘ ਸੰਧੂ, ਪਰਵਿੰਦਰ ਸਿੰਘ, ਕਸ਼ਮੀਰ ਕੁਰੈਸ਼ੀ,ਪੰਜਾਬ ਸੁਬਾਰਡੀਨਟ ਸਰਵਸਿਸ ਫੈਡਰੇਸ਼ਨ ਦੇ ਸਤਵਿੰਦਰ ਸਿੰਘ ,   ਜਸਵੰਤ ਬੋਧ , ਰਵੀ ਕਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਪਰਵਿੰਦਰ ਫਲਪੋਤਾ ਆਦਿ ਨੇ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ। ਇਸ ਮੌਕੇ ਮੰਗਤ ਰਾਮ ਸਮਰਾ ਸਰਪੰਚ ਫਰਵਾਲਾ, ਸੰਦੀਪ ਕੌਰ ਸਰਪੰਚ ਰਾਮਗੜ੍ਹ, ਮੁਖਤਿਆਰ ਚੰਦ ਸਾਬਕਾ ਸਰਪੰਚ ਗੰਨਾ ਪਿੰਡ, ਧਰਮਿੰਦਰ ਪੰਚ ਗੰਨਾ ਪਿੰਡ,ਗੁਲਸ਼ਨ ਗੰਨਾ ਪਿੰਡ, ਖੀਰਾ ਗੰਨਾ ਪਿੰਡ, ਰਾਜਿੰਦਰ ਗੰਨਾ ਪਿੰਡ, ਹਰਵਿੰਦਰ ਸ਼ੇਖੂਪੁਰ, ਚਰਨ ਸਿੰਘ ਗੜਾਂ ਪੰਚ, ਮੀਨੂ ਮੁਠੱਡਾ, ਕਮਲਜੀਤ ਮੁਠੱਡਾ, ਗੇਜੋ ਮੁਠੱਡਾ, ਮਮਤਾ ਰਾਣੀ, ਕਮਲਜੀਤ ਕੌਰ, ਬੀਬੀ ਕੁਸ਼ਲਿਆ, ਸੋਮਾ ਰਾਣੀ, ਕਾਂਤਾ ਦੇਵੀ, ਸ਼ਕੁੰਤਲਾ, ਕਮਲਜੀਤ ਕੌਰ, ਕਾਜਲ ਫ਼ਿਲੌਰ, ਦੀਪਾਂ ਫ਼ਿਲੌਰ,ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।