Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਜੇਲ੍ਹ ‘ਚ ਪਿਆ ਛਾਪਾ ਤਾਂ ਡਰ ਦੇ ਮਾਰੇ ਕੈਦੀ ਨੇ ਨਿਗਲਿਆ ਫੋਨ…

ਜੇਲ੍ਹ ‘ਚ ਪਿਆ ਛਾਪਾ ਤਾਂ ਡਰ ਦੇ ਮਾਰੇ ਕੈਦੀ ਨੇ ਨਿਗਲਿਆ ਫੋਨ…

ਕਰਨਾਟਕ ਦੀ ਸ਼ਿਵਮੋਗਾ ਕੇਂਦਰੀ ਜੇਲ੍ਹ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗਾਂਜਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਇੱਕ ਕੈਦੀ ਨੇ ਕਥਿਤ ਤੌਰ ‘ਤੇ ਮੋਬਾਈਲ ਫੋਨ ਨਿਗਲ ਲਿਆ। 30 ਸਾਲਾ ਦੋਸ਼ੀ ਦੌਲਤ ਉਰਫ਼ ਗੁੰਡੂ ਨੇ (24 ਜੂਨ, 2025) ਨੂੰ ਜੇਲ੍ਹ ਸਟਾਫ਼ ਨੂੰ ਕਿਹਾ ਸੀ ਕਿ ਉਸ ਦੇ ਪੇਟ ਵਿੱਚ ਤੇਜ਼ ਦਰਦ ਹੋ ਰਿਹਾ ਹੈ। ਗੁੰਡੂ ਨੇ ਜੇਲ੍ਹ ਸਟਾਫ਼ ਨੂੰ ਦੱਸਿਆ ਕਿ ਉਸ ਨੇ ਗਲਤੀ ਨਾਲ ਪੱਥਰ ਦਾ ਇੱਕ ਟੁਕੜਾ ਨਿਗਲ ਲਿਆ ਹੈ। ਇਸ ਤੋਂ ਬਾਅਦ, ਉਸ ਨੂੰ ਤੁਰੰਤ ਮੈਕਗਨ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਦੋਂ ਉਸ ਦਾ ਚੈਕਅੱਪ ਕੀਤਾ ਤਾਂ ਉਸ ਦੇ ਢਿੱਡ ‘ਚੋਂ ਕੁਝ ਵਿਦੇਸ਼ੀ ਚੀਜ਼ਾਂ ਮਿਲੀਆਂ, ਜਿਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਇਸ ਵਿਅਕਤੀ ਦਾ ਤੁਰੰਤ ਆਪਰੇਸ਼ਨ ਕਰਨਾ ਪਵੇਗਾ। ਸਰਜਰੀ ਦੌਰਾਨ, ਡਾਕਟਰਾਂ ਨੂੰ ਦੌਲਤ ਉਰਫ਼ ਗੁੰਡੂ ਦੇ ਪੇਟ ਵਿੱਚੋਂ ਇੱਕ ਮੋਬਾਈਲ ਫ਼ੋਨ ਮਿਲਿਆ, ਜੋ ਕਿ ਇੱਕ ਇੰਚ ਚੌੜਾ ਅਤੇ ਤਿੰਨ ਇੰਚ ਲੰਬਾ ਸੀ। ਇਸ ਫ਼ੋਨ ਦੀ ਪਛਾਣ ਕੇਚਾਓਡਾ ਬ੍ਰਾਂਡ ਦੇ ਮੋਬਾਈਲ ਫ਼ੋਨ ਵਜੋਂ ਹੋਈ। ਮੋਬਾਈਲ ਫ਼ੋਨ ਨੂੰ ਸਫਲਤਾਪੂਰਵਕ ਕੱਢਣ ਤੋਂ ਬਾਅਦ, ਡਾਕਟਰਾਂ ਨੇ ਇਸਨੂੰ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤਾ। ਇਹ ਕਾਰਵਾਈ (8 ਜੁਲਾਈ, 2025) ਨੂੰ ਪੂਰੀ ਹੋਈ। ਸ਼ਿਵਮੋਗਾ ਸੈਂਟਰਲ ਜੇਲ੍ਹ ਦੇ ਮੁੱਖ ਸੁਪਰਡੈਂਟ ਪੀ. ਰੰਗਨਾਥ ਨੇ ਅਗਲੇ ਹੀ ਦਿਨ ਤੁੰਗਾ ਨਗਰ ਪੁਲਿਸ ਸਟੇਸ਼ਨ ਵਿੱਚ ਦੋਸ਼ੀ ਦੌਲਤ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਤੁਹਾਨੂੰ ਦੱਸ ਦਈਏ ਕਿ ਮੁੱਖ ਸੁਪਰਡੈਂਟ ਦੀ ਸ਼ਿਕਾਇਤ ‘ਤੇ ਦੌਲਤ ਉਰਫ਼ ਗੁੰਡੂ ਵਿਰੁੱਧ ਜੇਲ੍ਹ ਦੇ ਅਹਾਤੇ ਵਿੱਚ ਪਾਬੰਦੀਸ਼ੁਦਾ ਚੀਜ਼ਾਂ ਲਿਆਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਜੂਨ 2024 ਵਿੱਚ, ਸ਼ਿਵਮੋਗਾ ਜ਼ਿਲ੍ਹਾ ਅਦਾਲਤ ਨੇ ਦੌਲਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਸਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਨੇ ਡਰ ਦੇ ਮਾਰੇ ਫੋਨ ਲੁਕਾਉਣ ਦੇ ਚੱਕਰ ਵਿੱਚ ਢਿੱਡ ਵਿੱਚ ਹੀ ਨਿਗਲ ਲਿਆ। ਇਸ ਘਟਨਾ ਤੋਂ ਬਾਅਦ, ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਸਖ਼ਤ ਨਿਯਮਾਂ ਦੇ ਮੁਤਾਬਕ ਜੇਲ੍ਹ ਵਿੱਚ ਮੋਬਾਈਲ ਫੋਨ ਕਿਵੇਂ ਮਿਲ ਰਹੇ ਹਨ, ਕੀ ਜੇਲ੍ਹ ਵਿਚੋਂ ਹੀ ਉਪਲਬਧ ਕਰਵਾਏ ਜਾ ਰਹੇ ਹਨ ਜਾਂ ਉਹ ਪਹਿਲਾਂ ਤੋਂ ਹੀ ਨਾਲ ਕੇ ਆ ਰਹੇ ਹਨ।