ਕਾਲੀਆ ਫਾਰਮ ਤੋਂ 100ਮੋਟਰ ਸਾਈਕਲਾਂ ਦੇ ਕਾਫਲੇ ਨਾਲ ਨੌਜਵਾਨ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੇ। 13,ਅਪ੍ਰੈਲ ਨੂੰ ਨਿਕਲ ਰਹੇ ਵਿਸ਼ਾਲ ਖ਼ਾਲਸਾ ਮਾਰਚ ਲਈ ਸੰਗਤਾ ਵਿੱਚ ਬੋਹੁਤ ਉਤਸਾਹ ਪਾਇਆ ਜਾ ਰਿਹਾ ਹੈ ਉਥੇ ਖਾਲਸਾ ਮਾਰਚ ਪ੍ਰਬੰਧਕ ਸ਼ਹਿਰ ਦੇ ਵੱਖ ਵੱਖ ਜਗਾਂ ਤੇ ਮੀਟਿੰਗਾਂ ਕਰਕੇ ਸੰਗਤਾ ਨੂੰ ਖ਼ਾਲਸਾ ਮਾਰਚ ਵਿੱਚ ਸ਼ਾਮਲ ਹੋਣ ਲਈ ਪ੍ਰੇਰ ਰਹੇ ਹਨ ਇਸੇ ਲੜੀ ਤਹਿਤ ਅੱਜ ਗੁਰਦੁਆਰਾ ਸਿੰਘ ਸਭਾ ਕਾਲੀਆ ਫਾਰਮ ਵਿਚ ਨੇੜੇ ਦੇ ਵੱਖ ਵੱਖ ਗੁਰੂ ਘਰਾਂ ਦੀ ਇੱਕ ਵਿਸੇਸ ਇਕਤਰਤਾ ਗੁਰਦੀਪ ਸਿੰਘ ਕਾਲੀਆ ਕਾਲੋਨੀ ਦੇ ਉਪਰਾਲੇ ਨਾਲ ਹੋਈ ਜਿਸ ਵਿੱਚ ਕਾਲੀਆ ਫਾਰਮ ਗੁਰੂ ਘਰ ਦੇ ਪਰਧਾਨ ਬਲਦੇਵ ਸਿੰਘ ਗੁਰਦਵਾਰਾ ਸਲੇਮਪੁਰ ਦੇ ਪਰਧਾਨ ਗੱਜਣ ਸਿੰਘ ਮਾਈ ਭਾਗੋ ਸੇਵਾ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀਆ ਕਾਲੋਨੀ ਯੂਥ ਆਗੂ ਇੰਦਰਜੀਤ ਸਿੰਘ, ਦਰਸ਼ਨ ਸਿੰਘ, ਜਗਰੂਪ ਸਿੰਘ ਓਂਕਾਰ ਸਿੰਘ, ਦਯਾਲ ਸਿੰਘ, ਸੀਤਲ ਸਿੰਘ, ਮੱਖਣ ਸਿੰਘ ਬਲਬੀਰ ਸਿੰਘ, ਸਾਹਿਬ ਸਿੰਘ ਅਤੇ ਅਵਤਾਰ ਸਿੰਘ ਹਾਜਰ ਸਨ
ਖਾਲਸਾ ਮਾਰਚ ਪ੍ਰਬੰਧਕ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਅਤੇ ਪ੍ਰਬਜੋਤ ਸਿੰਘ ਖਾਲਸਾ ਪੋਹੁਚੇ ਹੋਏ ਸਨ ਇਸ ਮੌਕੇ ਤੇ ਹਰਪਾਲ ਸਿੰਘ ਚੱਡਾ ਨੇ ਖਾਲਸਾ ਮਾਰਚ ਦੀ ਪੂਰੀ ਰੂਪ ਰੇਖਾ ਦਸੀ ਅਤੇ ਵੱਧ ਵੱਧ ਸੰਗਤਾ ਲਈ ਕੇ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਇਸ ਮੌਕੇ ਤੇ ਯੂਥ ਆਗੂ ਇੰਦਰਜੀਤ ਸਿੰਘ ਨੇ ਐਲਾਨ ਕੀਤਾ ਕਿ100ਮੋਟਰ ਸਾਈਕਲਾਂ ਦੇ ਕਾਫਲੇ ਉਤੇ ਸਿੱਖ ਨੌਜਵਾਨਾਂ ਦਾ ਕਾਫ਼ਲਾ ਲੈਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੇ
