ਚੰਡੀਗੜ੍ਹ, ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਵਿਰੁੱਧ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾਇਆ ਗਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਜੇ ਅੰਮ੍ਰਿਤਪਾਲ ਦੇਸ਼ ਲਈ ਖ਼ਤਰਾ ਹੈ ਤਾਂ ਉਸ ਨੂੰ ਹਾਲੇ ਤੱਕ ਕਿਉਂ ਨਹੀਂ ਫੜ੍ਹਿਆ ਜਾ ਸਕਿਆ, ਜੇ ਉਸ ਦੇ ਸਾਥੀ ਫ਼ੜ੍ਹੇ ਗਏ ਹਨ ਤਾਂ ਉਸ ਨੂੰ ਕਿਉਂ ਨਹੀਂ ਕਾਬੂ ਕੀਤਾ ਗਿਆ। ਰਾਜ ਵਿਚਲੇ 80 ਹਜ਼ਾਰ ਪੁਲੀਸ ਜਵਾਨ ਕੀ ਕਰ ਰਹੇ ਹਨ। ਇਸ ਦੌਰਾਨ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਨੂੰ ਖ਼ੁਫ਼ੀਆ ਤੰਤਰ ਦੀ ਨਾਕਾਮੀ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਝਾੜਿਆ। ਹੁਣ ਇਸ ਮਾਮਲੇ ’ਤੇ 4 ਦਿਨ ਬਾਅਦ ਸੁਣਵਾਈ ਕੀਤੀ ਜਾਵੇਗੀ।
ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ’ਤੇ ਰਾਜ ਸਰਕਾਰ ਨੂੰ ਝਾੜਿਆ
- Post author:businesSsKhas
- Post published:March 21, 2023
- Post category:ਪੰਜਾਬ
