Business Khas

ਐਚ.ਐਮ.ਵੀ. ਵਿਖੇ ਵਿਪਰੋ ਅਰਥੀਅਨ ਐਵਾਰਡ ਵਰਕਸ਼ਾਪ ਦਾ ਆਯੋਜਨ

ਜਲੰਧਰ, (ਸੰਜੇ ਸ਼ਰਮਾ)-ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪਿੰ੍ਰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਹੇਠ ਵਿਪਰੋ ਅਰਥੀਅਨ ਐਵਾਰਡ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਮੁੱਚੀ ਵਰਕਸ਼ਾਪ ਦਾ ਆਯੋਜਨ ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਅਤੇ ਡੀਨ ਇਨੋਵੇਸ਼ਨ ਡਾ. ਅੰਜਨਾ ਭਾਟੀਆ ਦੇ ਦਿਸ਼ਾ-ਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ ਤੇ ਜਾਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਿਲ ਆਫ ਸਾਇੰਸ ਐਂਡ ਟੈਕਨਾਲੋਜੀ ਡਾ. ਕੇ.ਐਸ. ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੁੱਖ ਵਕਤਾ ਦੇ ਰੂਪ ਵਿੱਚ ਵਿਪਰੋ ਵੱਲੋਂ ਸ਼੍ਰੀ ਅਸ਼ੀਸ਼ ਸ਼ਾਹ ਅਤੇ ਡਾ. ਮੰਦਾਕਿਨੀ ਵੀ ਮੌਜੂਦ ਰਹੇ। ਆਏ ਹੋਏ ਮਹਿਮਾਨਾਂ ਦਾ ਪਲਾਂਟਰ ਅਤੇ ਫੈਸ਼ਨ ਡਿਜ਼ਾਈਨ ਵਿਭਾਗ ਵੱਲੋਂ ਤਿਆਰ ਉਪਹਾਰ ਭੇਂਟ ਕਰਕੇ ਸਵਾਗਤ ਕੀਤਾ ਗਿਆ। ਪਿੰ੍ਰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਸਾਰੇ ਮਹਿਮਾਨਾਂ ਦਾ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਪਰੋ ਦੀ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼੍ਰੀ ਕੇ.ਐਸ. ਬਾਠ ਨੇ ਸੰਸਥਾ ਵਿੱਚ ਆਉਣ ਲਈ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਸੰਸਥਾ ਹਮੇਸ਼ਾ ਹੀ ਅਜਿਹੇ ਪ੍ਰੋਗਰਾਮਾਂ ਲਈ ਅਗਰਸਰ ਰਹੀ ਹੈ। ਉਨ੍ਹਾਂ ਨੇ ਵਿਪਰੋ ਅਰਥੀਅਨ ਐਵਾਰਡ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਜੁੜ ਕੇ ਵਿਦਿਆਰਥੀ ਅਤੇ ਅਧਿਆਪਕ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਪੰਜਾਬ ਵਿੱਚ ਕਈ ਸਾਇੰਸ ਵਿਭਾਗ ਇਸ ਪ੍ਰੋਜੈਕਟ ਤੇ ਕਾਰਜ ਕਰਕੇ ਸਫਲਤਾ ਹਾਸਲ ਕਰ ਚੁੱਕੇ ਹਨ। ਮੁੱਖ ਵਕਤਾ ਸ਼੍ਰੀ ਅਸ਼ੀਸ਼ ਸ਼ਾਹ ਨੇ ਫਾੳੂਂਡੇਸ਼ਨ ਦੀ ਕਿਰਿਆ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਆਉਣ ਵਾਲੀ ਮਨੁੱਖਤਾ ਨੂੰ ਭਵਿੱਖਤ ਚੁਣੌਤੀਆਂ ਲਈ ਉੱਤਮ ਬਣਾਉਣਾ ਹੈ। ਡਾ. ਮੰਦਾਕਿਨੀ ਨੇ ਇਸ ਵਿਸ਼ੇ ਤੇ ਵਿਸਤਿ੍ਰਤ ਚਰਚਾ ਕੀਤੀ। ਟੈਕਨੀਕਲ ਸੈਸ਼ਨ ਵਿੱਚ ਸਾਰੇ ਪ੍ਰਤੀਭਾਗੀਆਂ ਨੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਲਗਭਗ 60 ਪ੍ਰਤੀਭਾਗੀਆਂ ਨੇ ਇਸ ਮੌਕੇ ਤੇ ਹਿੱਸਾ ਲਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਵੱਲੋਂ ਕੀਤਾ ਗਿਆ।