ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਮੈਡਮ ਤਰਨਦੀਪ ਕੌਰ ਨੂੰ ਦੁਬਈ ਤੋਂ ਵਿਜ਼ੂਅਲ ਮਰਚੈਂਡਾਈਜ਼ਿੰਗ ਵਿੱਚ ਸਰਟੀਫਿਕੇਟ ਕੋਰਸ ਪੂਰਾ ਕਰਨ ਲਈ ਵਧਾਈ ਦਿੱਤੀ। ਦਿ ਨਾਲੇਜ ਐਂਡ ਹਿਯੂਮਨ ਡਿਵੈਲਪਮੈਂਟ ਅਥਾਰਟੀ, ਸੰਯੁਕਤ ਅਰਬ ਅਮੀਰਾਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਪ੍ਰਾਪਤ ਇਹ ਕੋਰਸ ਫੈਡ ਇੰਸਟੀਚਿਊਟ ਆਫ ਲਗਜ਼ਰੀ ਫੈਸ਼ਨ ਐਂਡ ਸਟਾਈਲ ਦੁਆਰਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ 17 ਚੁਣੇ ਹੋਏ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਕੋਰਸ ਦੌਰਾਨ ਜਿੱਥੇ ਮੈਡਮ ਤਰਨਦੀਪ ਨੇ ਵਿਜ਼ੂਅਲ ਮਰਚੈਂਡਾਈਜ਼ਿੰਗ ਦੀ ਪਰਿਭਾਸ਼ਾ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਿਆ, ਉੱਥੇ ਹੀ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਵਿੱਚ ਉਨ੍ਹਾਂ ਨੇ ਗਾਹਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਸਾਮਾਨ ਖਰੀਦਣ ਲਈ ਆਕਰਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਵੀ ਵਿਹਾਰਕ ਰੂਪ ਵਿੱਚ ਸਮਝਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਅਧਿਆਪਕਾਂ ਦਾ ਆਪੋ-ਆਪਣੇ ਖੇਤਰ ਵਿੱਚ ਅਪਗ੍ਰੇਡ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਵਿਸ਼ਵੀ ਮੰਗ ਅਨੁਸਾਰ ਉਚਿਤ ਸਿੱਖਿਆ ਪ੍ਰਦਾਨ ਕਰਦੇ ਹੋਏ ਸਹੀ ਕੈਰੀਅਰ ਚੁਣਨ ਲਈ ਮਾਰਗਦਰਸ਼ਨ ਪ੍ਰਦਾਨ ਕਰ ਸਕਣ ਅਤੇ ਕੰਨਿਆ ਮਹਾਂ ਵਿਦਿਆਲਿਆ ਦੁਆਰਾ ਫੈਕਲਟੀ ਮੈਂਬਰਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਨਵੀਂ ਜਾਣਕਾਰੀ ਅਤੇ ਖੋਜ ਕਾਰਜ ਪ੍ਰਾਪਤ ਲਈ ਹਮੇਸ਼ਾਂ ਉਤਸ਼ਾਹਿਤ ਕੀਤਾ ਜਾਂਦਾ ਹੈ।
ਕੇ.ਐਮ.ਵੀ ਦੇ ਅਧਿਆਪਕ ਨੇ ਦੁਬਈ ਵਿਖੇ ਆਯੋਜਿਤ ਵਿਜ਼ੂਅਲ ਮਰਚੈਂਡਾਈਜ਼ਿੰਗ ਸਰਟੀਫਿਕੇਟ ਕੋਰਸ ਵਿਚ ਕੀਤੀ ਸ਼ਿਰਕਤ
- Post author:businesSsKhas
- Post published:January 22, 2023
- Post category:ਪੰਜਾਬ
