Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਕੇ. ਐਮ. ਵੀ. ਵਿਖੇ 74ਵੇਂ ਗਣਤੰਤਰ ਦਿਵਸ ਮੌਕੇ ਲਹਿਰਾਇਆ ਗਿਆ ਤਿਰੰਗਾ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਵਿਖੇ ਭਾਰਤ ਦੇ 74ਵੇੰ ਗਣਤੰਤਰ ਦਿਵਸ ਮੌਕੇ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਤਿਰੰਗਾ ਲਹਿਰਾਇਆ ਗਿਆ। ਐੱਨ.ਸੀ.ਸੀ. ਕੈਡੇਟਸ, ਫੈਕਲਟੀ ਅਤੇ ਹੋਸਟਲ ਸਟਾਫ ਦੀ ਮੌਜੂਦਗੀ ਦੇ ਵਿਚ ਰਾਸ਼ਟਰੀ ਗੀਤ ਅਤੇ ਵੰਦੇ ਮਾਤਰਮ ਦੀਆਂ ਧੁਨਾਂ ਵਿੱਚ ਇਹ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਭਾਰਤੀ ਸੰਵਿਧਾਨ ਵੱਲੋਂ ਦਰਸਾਏ ਗਏ ਮਾਰਗ ਅਨੁਸਾਰ ਕਾਰਜਸ਼ੀਲ ਰਹਿੰਦੇ ਹੋਏ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹੋਏ ਹਰੇਕ ਨੂੰ ਆਪਣੀ ਮੌਲਿਕ ਕਰਤੱਵਾਂ ਦਾ ਤਨਦੇਹੀ ਨਾਲ ਪਾਲਣ ਕਰਨ ਦੇ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਇਸ ਮੌਕੇ ਗਣਤੰਤਰ ਦਿਵਸ ਦੇ ਇਹ ਜਸ਼ਨ ਬਹਾਦਰ ਸੈਨਿਕਾਂ ਤੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਕਰਨ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ ਦਲੇਰ ਆਜ਼ਾਦੀ ਘੁਲਾਟੀਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਦੇਸ਼ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਨਿਰੰਤਰ ਸਾਰਥਕਤਾ ਨਾਲ ਅੱਗੇ ਵਧਦੇ ਰਹਿਣਾ ਹੀ ਉਨ੍ਹਾਂ ਨੂੰ ਸਾਡੇ ਦੁਆਰਾ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਤੋਂ ਇਲਾਵਾ ਡਾ. ਦਿਵੇਦੀ ਨੇ ਸਮੇਂ-ਸਮੇਂ ‘ਤੇ ਆਯੋਜਿਤ ਹੋਣ ਵਾਲੇ ਰਾਸ਼ਟਰ ਪੱਧਰੀ ਐਨ.ਸੀ.ਸੀ. ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 7 ਐਨ.ਸੀ.ਸੀ. ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ। ਇਨ੍ਹਾਂ ਕੈਡਿਟਸ ਵਿਚ ਸੀਨੀਅਰ ਅੰਡਰ ਅਫਸਰ ਵਜਿੰਦਰ ਕੌਰ ਨੂੰ ਓਵਰਆਲ ਬੈਸਟ ਕੈਡੇਟ 2022-23, ਅੰਡਰ ਅਫਸਰ ਸ਼ਰੂਤੀ ਸਿੰਘ ਨੂੰ ਓਵਰਆਲ ਬੈਸਟ ਪ੍ਰਫਾਰਮੈਂਸ ਅਤੇ ਬੈਸਟ ਕੈਡੇਟ 2022-23, ਅੰਡਰ ਅਫਸਰ ਸ਼ਰੂਤੀ ਕਰਵਾਲ ਨੂੰ ਡੀ.ਜੀ. ਕਮਾਂਡੇਸ਼ਨ, ਬੈਸਟ ਇਨ ਕਲਚਰਲ ਐਂਡ ਡਰਿੱਲ, ਸਾਰਜੈਂਟ ਵਿਨਾਕਸ਼ੀ ਚੌਧਰੀ ਨੂੰ ਸਭ ਐਨ.ਸੀ.ਸੀ. ਗਤੀਵਿਧੀਆਂ ਵਿੱਚ ਸਰਵਸ੍ਰੇਸ਼ਟ ਭਾਗੀਦਾਰੀ ਲਈ, ਸਾਰਜੈਂਟ ਸ਼ਵੇਤਾ ਰਾਣਾ ਨੂੰ ਸਰਵਸ੍ਰੇਸ਼ਟ ਕਮਾਂਡ ਅਤੇ ਗਾਰਡ ਆਫ ਆਨਰ ਵਿੱਚ ਚੁਣੇ ਜਾਣ, ਸਾਰਜੈਂਟ ਭੂਮੀ ਚੱਢਾ ਨੂੰ ਪ੍ਰੀ ਆਰ.ਡੀ.ਸੀ. ਕੈਂਪ 2022-23 ਵਿੱਚ ਵਧੇਰੇ ਸੰਖਿਆ ਵਿਚ ਭਾਗ ਲੈਣ ਅਤੇ ਅੰਡਰ ਅਫਸਰ ਯਸ਼ੀਕਾ ਸ਼ਰਮਾ ਨੂੰ ਥਲ ਸੈਨਿਕ ਕੈਂਪ 2022-23 ਦੇ ਵਿੱਚ ਭਾਗ ਲੈਣ ਲਈ ਸਨਮਾਨਤ ਕੀਤਾ ਗਿਆ। ਮੈਡਮ ਪ੍ਰਿੰਸੀਪਲ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਸਮੂਹ ਕੈਡੇਟਸ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਆਯੋਜਕ ਮੰਡਲ ਨੂੰ ਮੁਬਾਰਕਬਾਦ ਦਿੱਤੀ।