Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਗੜ੍ਹਾ ’ਚ ਹੀ ਕਿਉ ਸਮੱਸਿਆ ਆ ਰਹੀ ਹੈ ਮੁਹੱਲਾ ਕਲੀਨਿਕ ਖੋਲ੍ਹਣ ਲਈ: ਡਾਕਟਰ ਰਮਨ ਸ਼ਰਮਾ ਸਿਵਲ ਸਰਜਨ


ਜਲੰਧਰ, (ਸ਼ੰਜੇ ਸ਼ਰਮਾ)-ਗੜ੍ਹਾ ਵਿਖੇ ਲਗਾਤਾਰ ਕਈ ਦਿਨਾਂ ਤੋਂ ਧਰਨਾ ਲੱਗ ਰਿਹਾ ਹੈ। ਪ੍ਰਸ਼ਾਸਨ ਵੱਲੋਂ ਫੋਰਸ ਵੀ ਲਗਾ ਦਿੱਤੀ ਗਈ ਹੈ। ਇਲਾਕੇ ਦੇ ਲੋਕਾਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ। ਇਸ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸਿਹਤ ਕੇਂਦਰ ਨੂੰ ਇਸੇ ਤਰ੍ਹਾਂ ਰਹਿਣ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਵੱਲੋਂ ਦਵਾਬ ਪਾਇਆ ਜਾ ਰਿਹਾ ਹੈ ਇਥੇ ਮਹੁੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਇਸ ਸਮੱਸਿਆ ਸਬੰਧੀ ਸਿਵਲ ਸਰਜਨ ਡਾ. ਰਮਨ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਮਹੁੱਲਾ ਕਲੀਨਿਕ ਖੁਲਣ ਦੀ ਗੱਲ ਬਿਲਕੁਲ ਸਹੀ ਹੈ। ਇਸ ਇਲਾਕੇ ਵਿਚ ਸਿਹਤ ਕੇਂਦਰ ਵਿਚ ਪਹਿਲਾਂ ਵੀ ਸਾਨੂੰ ਡਾਕਟਰ ਕਿਥੋਂ ਨਾ ਕਿਥੋਂ ਅਰੈਂਜ ਕਰਕੇ ਬੈਠਾਣਾ ਪੈ ਰਿਹਾ ਹੈ। ਮੁੱਹਲਾ ਕਲੀਨਿਕ ਖੁਲ੍ਹਣ ਨਾਲ ਲੋਕਾਂ ਨੂੰ ਇਸ ਦਾ ਲਾਹਾ ਮਿਲੇਗਾ। ਇਕ ਇਕ ਡਾਕਟਰ ’ਤੇ ਸਿਹਤ ਕੇਂਦਰ ਵੱਲੋਂ ’ਤੇ ਇਕ ਡਾਕਟਰ ਮੁਹੱਲਾ ਕਲੀਨਿਕ ਦੇ ਹੋਣਗੇ। ਜਦੋਂ ਉਨ੍ਹਾਂ ਨੂੰ ਪੁਛਿਆ ਕਿ ਇਮਾਰਤ ਨੂੰ ਭੰਨ ਤੋੜ ਕੀਤੀ ਜਾਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਡਾਕਟਰ ਦੇ ਬੈਠਣ ਲਈ ਏਸੀ ਲਗਾਉਣ ਲਈ ਆਖਰਕਾਰ ਭੰਨ ਤੋੜ ਦੀ ਜਰੂਰਤ ਹੋਵੇਗੀ। ਉਨ੍ਹਾਂ ਨੂੰ ਪੁਛਿਆ ਕਿ ਆਖਰ ਫੋਰਸ ਦੀ ਜਰੂਰਤ ਇਸ ਸਮੇਂ ਕਿਉ ਪਈ ਜਿਨ੍ਹਾਂ ਨੂੰ ਤੈਨਾਇਤ ਕੀਤਾ ਗਿਆ।¿; ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਪੁਛਿਆ ਗਿਆ ਕਿ ਤੁਹਾਡੀ ਸੇਵਾਵਾਂ ਤੋਂ ਪਹਿਲਾਂ ਹੀ ਜਨਤਾ ਖੁਸ਼ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਹੋਰ ਵੀ ਸਹੁਲਤਾ ਮਹੁੱਲਾ ਕਲੀਨਿਕ ਤੋਂ ਮਿਲੇਗੀ। ਆਖਰ ਇਥੇ ਹੀ ਸਮੱਸਿਆ ਕਿਉ ਆ ਰਹੀ ਹੈ। 598 ਥਾਵਾਂ ’ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਉਥੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆ ਰਹੀ ਹੈ। ਇਥੇ ਦੱਸਣਯੋਗ ਗੱਲ ਹੈ ਕਿ ਮੁਹੱਲਾ ਕਲੀਨਿਕ ਲਈ ਗਰਾਂਟ ਲਗਭਗ 25 ਕੁ ਲੱਖ ਦੇ ਪਾਸ ਹੋਏ ਹਨ। ਜਿਹੜਾ ਪੈਸਾ ਇਸ ਜਗ੍ਹਾ’ਤੇ ਲਗਾਇਆ ਜਾਏਗਾ। ਇਹ ਵੱਡਾ ਸਵਾਲ ਖੜਾ ਕਰ ਰਿਹਾ ਮਾਨ ਸਰਕਾਰ ਲੋਕਾਂ ਦਾ ਪੈਸਾ ਬਣੀ ਬਣਾਈ ਬਿਲਡਿੰਗ ’ਤੇ ਲਗਾ ਕੇ ਨਾਮ ਕਰ ਰਹੀ ਹੈ।