ਉਤਰ ਭਾਰਤ ਵਿੱਚ ਠੰਢ ਦਾ ਪੂਰਾ ਜ਼ੋਰ ਪੈ ਰਿਹਾ ਹੈ, ਜਿਸ ਕਾਰਨ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਕੂਲਾਂ ਦੀਆਂ ਛੁੱਟੀਆਂ ਵੱਧ ਗਈਆਂ ਹਨ। ਮੀਂਹ ਪੈਣ ਨਾਲ ਵੀ ਠੰਢ ਵਿੱਚ ਵਾਧਾ ਹੋਇਆ ਹੈ। ਬੀਤੇ 24 ਘੰਟਿਆਂ ਵਿੱਚ 5 4 ਮਿਲੀਮੀਟਰ ਮੀਂਹ ਪਿਆ ਹੈ। ਇਹ ਛੁੱਟੀਆਂ ਛੋਟੀਆਂ ਜਮਾਤਾਂ ਲਈ ਵਧਾਈਆਂ ਗਈਆਂ ਹਨ, ਜਦਕਿ ਵੱਡੀਆਂ ਜਮਾਤਾਂ ਦੇ ਸਕੂਲ ਜਾਰੀ ਰਹਿਣਗੇ।ਹਰਿਆਣਾ ਸਰਕਾਰ ਨੇ ਕੜਾਕ ਦੀ ਠੰਢ ਦੇ ਮੱਦੇਨਜ਼ਰ 22 ਜਨਵਰੀ ਤੰਕ ਛੁਟੀਆਂ ਵਿੱਚ ਵਾਧਾ ਕੀਤਾ ਹੈ। ਹੁਣ ਇਸ ਫੈਸਲੇ ਨਾਲ 23 ਜਨਵਰੀ ਨੂੰ ਸੂਬੇ ਦੇ ਸਕੂਲ ਖੁੱਲ੍ਹਣਗੇ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸੂਬਾ ਸਰਕਾਰ ਨੇ 15 ਜਨਵਰੀ ਤੱਕ ਸਕੂਲਾਂ ਦੀਆਂ ਛੁਟੀਆਂ ਵਿੱਚ ਵਾਧਾ ਕੀਤਾ ਸੀ। ਪਰੰਤੂ ਠੰਢ ਕਾਰਨ ਮੁੜ ਛੁੱਟੀਆਂ ਨੂੰ ਵਧਾਉਣਾ ਪਿਆ ਹੈ। ਸਰਕਾਰ ਵੱਲੋਂ ਐਲਾਨ ਮੁਤਕਾਬ 10ਵੀਂ ਤੇ 12ਵੀਂ ਜਮਾਤ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਨੂੰ ਛੁੱਟੀਆਂ ਰਹਿਣਗੀਆਂ।
ਚੰਡੀਗੜ੍ਹ ਅਤੇ ਹਰਿਆਣਾ ‘ਚ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ, ਹੁਣ ਇਸ ਤਰੀਕ ਨੂੰ ਖੁੱਲ੍ਹਣਗੇ ਸਕੂਲ
- Post author:businesSsKhas
- Post published:January 14, 2023
- Post category:ਦੇਸ਼
