Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਜਥੇਦਾਰ ਸਾਹਿਬਾਨ ਬਾਰੇ ਲਏ ਗਏ ਫੈਸਲੇ ਨਾਲ ਅਸੀਂ ਪੂਰਨ ਤੌਰ ‘ਤੇ ਸਹਿਮਤ ਹਾਂ : ਤਜਿੰਦਰ ਸਿੰਘ ਨਿੱਝਰ

ਜਥੇਦਾਰ ਸਾਹਿਬਾਨ ਬਾਰੇ ਲਏ ਗਏ ਫੈਸਲੇ ਨਾਲ ਅਸੀਂ ਪੂਰਨ ਤੌਰ ‘ਤੇ ਸਹਿਮਤ ਹਾਂ : ਤਜਿੰਦਰ ਸਿੰਘ ਨਿੱਝਰ

ਜਲੰਧਰ, ਸ੍ਰੀ ਅਕਾਲ ਤਖਤ ਸਾਹਿਬ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਦੇ ਲਈ ਬਹੁਤ ਹੀ ਸਨਮਾਨਯੋਗ ਸੰਸਥਾ ਹੈ ਤੇ ਉਥੋਂ ਦੇ ਜਥੇਦਾਰ ਸਾਹਿਬਾਨ ਤੇ ਉਨਾਂ ਵੱਲੋਂ ਲਿਆ ਗਿਆ ਹਰ ਫੈਸਲਾ ਸਮੁੱਚੀ ਕੌਮ ਲਈ ਸਤਿਕਾਰ ਵਾਲਾ ਹੋਇਆ ਕਰਦਾ ਹੈ ,ਪਰ ਪਿਛਲੇ ਕੁੱਝ ਕੁ ਸਮੇਂ ਤੋਂ ਜੋ ਕੁਝ ਹੋ ਵਾਪਰ ਰਿਹਾ ਹੈ, ਉਸ ਦੀ ਪੰਥ ਦਰਦੀਆਂ ਦੇ ਮਨਾਂ ਵਿੱਚ ਵੱਡੀ ਪੀੜਾ ਵਿਖਾਈ ਦੇ ਰਹੀ ਹੈ, ਜਿਸ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਸ. ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਆਪਣੇ ਸਹਿਯੋਗੀ ਸਾਥੀਆਂ ਸ. ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ, ਸ. ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ,ਸ. ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ, ਸ. ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਮੁਕੇਰੀਆਂ, ਸ. ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਸ. ਸਿਮਰਨਜੀਤ ਸਿੰਘ ਢਿੱਲੋਂ ਯੂਥ ਆਗੂ ਪੰਜਾਬ ਦੀ ਮੌਜੂਦਗੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰਾਹੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਬੀਤੇ ਦਿਨ ਸਤਿਕਾਰਯੋਗ ਜਥੇਦਾਰ ਸਾਹਿਬਾਨ ਗਿਆਨੀ ਰਘਵੀਰ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਨੂੰ ਉਨਾਂ ਦੇ ਅਹੁਦਿਆਂ ਤੋਂ ਫਾਰਗ ਕਰਨ ਦਾ ਜੋ ਅਚਨਚੇਤ ਫੈਸਲਾ ਲਿਆ ਗਿਆ ਹੈ, ਉਸ ਘਟਨਾਕਰਮ ਦੀ ਨਿੰਦਾ ਕਰਨ ਦਾ ਜੋ ਬੀੜਾ ਸ. ਮਜੀਠੀਆ ਨੇ ਆਪਣੇ ਸਾਥੀਆਂ ਦੇ ਨਾਲ ਚੁੱਕਿਆ ਹੋਇਆ ਹੈ

ਅਸੀਂ ਉਨਾਂ ਵੱਲੋਂ ਲਏ ਗਏ ਫੈਸਲੇ ਦਾ ਪੂਰਨ ਤੌਰ ‘ਤੇ ਸਮਰਥਨ ਕਰਦੇ ਹਾਂ ਤੇ ਭਵਿੱਖ ਵਿੱਚ ਵੀ ਸ. ਬਿਕਰਮ ਸਿੰਘ ਮਜੀਠੀਆ ਜੋ ਵੀ ਇਸ ਸੰਦਰਭ ਵਿੱਚ ਫੈਸਲਾ ਲੈਣਗੇ, ਸਾਡੀ ਸਮੁੱਚੀ ਟੀਮ ਉਹਨਾਂ ਦੇ ਨਾਲ ਡੱਟ ਕੇ ਖੜੀ ਹੋਵੇਗੀ ! ਉਹਨਾਂ ਕਿਹਾ ਕਿ ਸਾਨੂੰ ਆਪਣੇ ਆਪਸੀ ਮੱਤਭੇਦ ਛੱਡ ਕੇ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਜਵਲ ਭਵਿੱਖ ਲਈ ਸਿਰਜੋੜ ਕੇ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੀਆਂ ਸੂਬਾਈ ਤੇ ਕੇਂਦਰੀ ਸ਼ਕਤੀਆਂ ਕੌਮ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵੱਲ ਲੱਗੀਆਂ ਹੋਈਆਂ ਹਨ, ਜਿਸ ਤੋਂ ਸਾਨੂੰ ਬੱਚਣ ਦੀ ਬਹੁਤ ਲੋੜ ਹੈ!