Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 51 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ

ਮੁੰਬਈ, ਟੈਲੀਵਿਜ਼ਨ ਸ਼ੋਅ ‘ਅਨੁਪਮਾ’ ’ਚ ਧੀਰਜ ਕੁਮਾਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਨਾਸਿਕ ਦੇ ਨੇੜੇ ਇਗਤਪੁਰੀ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਨਿਤੇਸ਼ ਨੇ 1990 ਵਿੱਚ ਥੀਏਟਰ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। 1995 ਵਿੱਚ ਉਨ੍ਹਾਂ ਨੇ ‘ਤੇਜਸ’ ਵਿੱਚ ਜਾਸੂਸ ਦੀ ਭੂਮਿਕਾ ਨਿਭਾਈ। ਮੰਜ਼ਿਲੇ ਅਪਨੀ ਅਪਨੀ, ‘ਅਸਤਿਤਵ…ਏਕ ਪ੍ਰੇਮ ਕਹਾਣੀ’, ‘ਸਾਇਆ’ ਅਤੇ ‘ਦੁਰਗੇਸ਼ ਨੰਦਿਨੀ’ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਟੈਲੀਵਿਜ਼ਨ ਤੋਂ ਇਲਾਵਾ ਉਨ੍ਹਾਂ ਨੇ ਫਿਲਮਾਂ ‘ਚ ਵੀ ਕੰਮ ਕੀਤਾ। ਨੈਸ਼ਨਲ ਅਵਾਰਡ ਜੇਤੂ ਫਿਲਮ ‘ਖੋਸਲਾ ਕਾ ਘੋਸਲਾ’ ਵਿਚ ਉਸ ਦੇ ਕੰਮ ਨੂੰ ਵਿਆਪਕ ਪ੍ਰਸ਼ੰਸਾ ਮਿਲੀ। ਉਨ੍ਹਾਂ ਨੇ ਓਮ ਸ਼ਾਂਤੀ ਓਮ ਅਤੇ ‘ਬਧਾਈ ਦੋ’ ਵਿੱਚ ਵੀ ਕੰਮ ਕੀਤਾ। ਉਹ ਉੱਤਰਾਖੰਡ ਦੇ ਅਲਮੋੜਾ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ’ਚ ਅਭਿਨੇਤਰੀ-ਪਤਨੀ ਅਰਪਿਤਾ ਪਾਂਡੇ ਹਨ। ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ‘ਜਸਤਾਜੂ’ ‘ਤੇ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ 2003 ‘ਚ ਵਿਆਹ ਕਰ ਲਿਆ ਸੀ। ਨਿਤੇਸ਼ ਦਾ ਵਿਆਹ ਇਸ ਤੋਂ ਪਹਿਲਾਂ ਅਦਾਕਾਰਾ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ।