Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ
You are currently viewing ਚਾਂਦਨੀ ਚੌਕ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ ‘ਸੀਸ ਗੰਜ’?

ਚਾਂਦਨੀ ਚੌਕ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ ‘ਸੀਸ ਗੰਜ’?

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਦਿੱਲੀ ਦੇ ਚਾਂਦਨੀ ਚੌਕ ਦਾ ਨਾਮ ਬਦਲ ਕੇ ‘ਸੀਸ ਗੰਜ’ ਰੱਖਣ ਦੀ ਮੰਗ। ਉਨ੍ਹਾਂ ਨੇ ਇਸ ਸਬੰਧੀ ਇੱਕ ਲਿਖਤੀ ਪੱਤਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਭੇਜਿਆ ਹੈ। ਪ੍ਰਿਤਪਾਲ ਸਿੰਘ ਨੇ ਇਸ ਦੇ ਨਾਲ ਨੇੜਲੇ ਮੈਟਰੋ ਸਟੇਸ਼ਨਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਥੀਆਂ- ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਸਿੰਘ ਦੇ ਨਾਮ ‘ਤੇ ਕਰਨ ਦੀ ਬੇਨਤੀ ਵੀ ਕੀਤੀ ਹੈ। ਪ੍ਰਿਤਪਾਲ ਬਲਿਆਵਾਲ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਰਾਸ਼ ਪੁਰਵ ਦੇ ਇਸ ਪਵਿੱਤਰ ਮੌਕੇ ‘ਤੇ ‘ਹਿੰਦ ਦੀ ਚਾਦਰ’ਗੁਰੂ ਤੇਗ ਬਹਾਦਰ ਦੇ ਬਲਿਦਾਨ ਨੂੰ ਯਾਦ ਕਰਨ ਦੇ ਲਈ ਇੱਕ ਸਿੱਖ ਤੇ ਇੱਕ ਭਾਰਤੀ ਦੋਵਾਂ ਰੂਪਾਂ ‘ਚ ਗਹਿਰੀ ਸ਼ਰਥਾ ਨਾਲ ਇਹ ਪੱਤਰ ਲਿੱਖ ਰਹੇ ਹਨ।

ਗੁਰੂ ਤੇਗ ਬਹਾਦਰ ਨੇ ਧਾਰਮਿਕ ਸੁਤੰਤਰਤਾ ਤੇ ਅਧਿਕਾਰੀ ਦੀ ਰੱਖਿਆ ਕੀਤੀ ਤੇ ਮਨੁੱਖਤਾ ਦੀ ਅੰਤਰ ਆਤਮਾ ਦੀ ਰੱਖਿਆ ਲਈ ਬਲਿਦਾਨ ਦਿੱਤਾ। ਉਨ੍ਹਾਂ ਨੇ ਲਿਖਿਆ ਕਿ ਔਂਗਰਜ਼ੇਬ ਦੇ ਅਧੀਨ ਮੁਗਲ ਸ਼ਾਸਨ ਦੇ ਦੌਰਾਨ 1675 ‘ਚ ਧਾਰਮਿਕ ਉਤਪੀੜਨ ਆਪਣੇ ਚਰਮ ‘ਤੇ ਸੀ। ਉਸ ਸਮੇਂ ਮੰਦਿਰਾਂ ਨੂੰ ਨਸ਼ਟ ਕਰ ਦਿੱਤਾ ਗਿਆ, ਧਰਮ ਗ੍ਰੰਥਾਂ ਨੂੰ ਜਲਾ ਦਿੱਤਾ ਗਿਆ ਤੇ ਨਿਰੋਦਸ਼ ਲੋਕਾਂ ਨੂੰ ਧਰਮ ਪਰਿਵਰਤਨ ਲਈ ਮਜ਼ਬੂਰ ਕੀਤਾ ਗਿਆ। ਪੰਡਿਤ ਕ੍ਰਿਪਾ ਰਾਮ ਦੇ ਅਗਵਾਈ ‘ਚ 500 ਤੋਂ ਵੱਧ ਕਸ਼ਮੀਰੀ ਪੰਡਿਤਾਂ ਨੇ ਆਪਣੇ ਧਰਮ ਦੀ ਰੱਖਿਆ ਦੇ ਲਈ ਸ੍ਰੀ ਅਨੰਦਪੁਰ ਸਾਹਿਬ ‘ਚ ਗੁਰੂ ਤੇਗ ਬਹਾਦਰ ਨਾਲ ਮੁਲਾਕਾਤ ਕੀਤੀ । ਗੁਰੂ ਸਾਹਿਬ ਨੇ ਉਨ੍ਹਾਂ ਦਾ ਦੁੱਖ ਸੁਣ ਕੇ ਸਰਵੋਚ ਬਲਿਦਾਨ ਦੇਣ ਦਾ ਫੈਸਲਾ ਕੀਤਾ।