Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਡੋਲੀ ਵਾਲੀ ਕਾਰ ਨਾਲ ਭਿਆਨਕ ਹਾਦਸਾ, ਲਾੜੀ ਦੀ ਮੌਤ, ਲਾੜਾ ਗੰਭੀਰ ਜ਼ਖਮੀ

ਡੋਲੀ ਵਾਲੀ ਕਾਰ ਨਾਲ ਭਿਆਨਕ ਹਾਦਸਾ, ਲਾੜੀ ਦੀ ਮੌਤ, ਲਾੜਾ ਗੰਭੀਰ ਜ਼ਖਮੀ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇਕ ਸੜਕ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਲਾੜੀ ਦੇ ਸਹੁਰੇ ਘਰ ਪਹੁੰਚਣ ਤੋਂ ਮਹਿਜ਼ 15 ਕਿਲੋਮੀਟਰ ਪਹਿਲਾਂ ਵਾਪਰਿਆ। ਇਸ ਹਾਦਸੇ ‘ਚ ਲਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਾੜਾ ਗੰਭੀਰ ਜ਼ਖਮੀ ਹੋ ਗਿਆ।ਸੀਕਰ ਦੇ ਲਕਸ਼ਮਣਗੜ੍ਹ ਇਲਾਕੇ ਦੇ ਬਾਟੜਾਨਾਊ ਪਿੰਡ ਦੇ ਰਘੁਵੀਰ ਜਾਟ ਦੇ ਘਰ ਬੁੱਧਵਾਰ ਸਵੇਰੇ ਖੁਸ਼ੀ ਦਾ ਮਾਹੌਲ ਸੀ। ਉਸ ਦਾ ਪੁੱਤਰ ਨਰਿੰਦਰ ਦੁਲਹਨ ਲੈ ਕੇ ਆ ਰਿਹਾ ਸੀ।ਘਰ ਦੀਆਂ ਔਰਤਾਂ ਲਾੜਾ-ਲਾੜੀ ਦੇ ਸਵਾਗਤ ਲਈ ਤਿਆਰ ਸਨ। ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀ ਕੁਝ ਪਲਾਂ ਲਈ ਹੀ ਰਹੇਗੀ ਅਤੇ ਉਨ੍ਹਾਂ ਨੂੰ ਉਮਰ ਭਰ ਦਾ ਦੁੱਖ ਮਿਲਣ ਵਾਲਾ ਹੈ। ਜਲਦੀ ਹੀ ਬਰਾਤ ਪਹੁੰਚਣ ਦੀ ਖ਼ਬਰ ਸੀ। ਦੁਲਹਨ ਦੇ ਸਵਾਗਤ ਦੀਆਂ ਤਿਆਰੀਆਂ ਵੀ ਤੇਜ਼ ਹੋ ਗਈਆਂ ਸਨ। ਪਰ ਅਗਲੇ ਹੀ ਪਲ ਖ਼ਬਰ ਮਿਲੀ ਕਿ ਸਭ ਕੁਝ ਖਤਮ ਹੋ ਗਿਆ।ਪਿੰਡ ਤੋਂ ਸਿਰਫ਼ 15 ਕਿਲੋਮੀਟਰ ਦੂਰ ਲਾੜੇ ਨਰਿੰਦਰ ਅਤੇ ਉਸ ਦੀ ਨਵ-ਵਿਆਹੀ ਦੁਲਹਨ ਖੁਸ਼ਬੂ ਉਰਫ਼ ਰੇਖਾ ਦੀ ਕਾਰ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਲਾੜੀ ਖੁਸ਼ਬੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਾੜਾ ਨਰਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਖਬਰ ਜਦੋਂ ਲਾੜੀ ਦੇ ਪਿੰਡ ਤਾਜੀਆ ਖੇੜਾ ਪਹੁੰਚੀ ਤਾਂ ਉਥੇ ਹਫੜਾ-ਦਫੜੀ ਮਚ ਗਈ। ਜਿਸ ਨੂੰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਕੁਝ ਘੰਟੇ ਪਹਿਲਾਂ ਹੀ ਤੋਰਿਆ ਸੀ, ਉਹ ਹੁਣ ਜ਼ਿੰਦਾ ਨਹੀਂ ਸੀ।