Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਤੇਰਾ ਤੇਰਾ ਹੱਟੀ ਵਲੋਂ ਮੁਫ਼ਤ ਕਿਤਾਬਾਂ ਦਾ ਕੈਂਪ

ਤੇਰਾ ਤੇਰਾ ਹੱਟੀ ਵਲੋਂ ਮੁਫ਼ਤ ਕਿਤਾਬਾਂ ਦਾ ਕੈਂਪ

ਜਲੰਧਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਵਲੋਂ ਅੱਜ 6 ਅਪ੍ਰੈਲ ਦਿਨ ਐਤਵਾਰ 2025 ਨੂੰ (ਕਿਤਾਬਾਂ ਦਾ ਚੌਥਾ ਕੈਂਪ) ਸਵੇਰੇ 10 ਤੋਂ 2 ਵਜੇ ਤੱਕ ਕਿਤਾਬਾਂ ਦੀ ਮੁਫ਼ਤ ਸੇਵਾ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਛੋਟੀ-ਵੱਡੀ ਹਰ ਕਲਾਸ ਦੀਆਂ ਕਿਤਾਬਾਂ ਮੁਫ਼ਤ ਅਤੇ ਕਾਪੀਆਂ ਅੱਧੇ ਰੇਟ ਤੇ ਦਿਤੀਆਂ ਗਈਆਂ, ਹਰ 10 ਕਿਤਾਬਾਂ ਨਾਲ ਇਕ ਪੇਨ ਵੀ ਮੁਫ਼ਤ ਦਿੱਤਾ ਗਿਆ

ਜਿਨ੍ਹਾਂ ਬੱਚਿਆਂ ਦਾ ਪਿਤਾ ਨਹੀਂ ਹੈ ਉਨਾਂ ਨੂੰ ਬੈਗ ਵੀ ਦਿੱਤੇ ਗਏ।

ਸੰਗਤ ਦੇ ਸਹਿਯੋਗ ਨਾਲ ਤਕਰੀਬਨ 27 ਹਜ਼ਾਰ ਪੁਰਾਣੀਆਂ ਕਿਤਾਬਾਂ ਸੇਵਾ ਵਿੱਚ ਆਈਆਂ ਅਤੇ ਬੱਚਿਆਂ ਵਿੱਚ ਵੰਡੀਆਂ ਗਈਆਂ।

ਇਸ ਮੌਕੇ ਤੇ ਜਲੰਧਰ ਦੇ ਮੇਅਰ ਸ੍ਰੀ ਵਿਨੀਤ ਧੀਰ, ਕੌਂਸਲਰ ਮਨਜੀਤ ਸਿੰਘ ਟੀਟੂ, ਐਡਵੋਕੇਟ ਅਮਿਤ ਸਿੰਘ ਸੰਧਾ, ਸੌਰਵ ਸੇਠ, ਕੌਂਸਲਰ ਡਾਕਟਰ ਮਨੀਸ਼ ਕੁਮਾਰ ਨੇ ਤੇਰਾ ਤੇਰਾ ਹੱਟੀ ਦੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ।

ਤੇਰਾ ਤੇਰਾ ਹੱਟੀ ਪਿੱਛਲੇ 7 ਸਾਲ ਤੋਂ ਹਰ ਸਮਾਨ 13 ਰੁਪਏ ਵਿੱਚ ਦੇ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਰਹੀ ਹੈ।

ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾਂ,ਅਮਰਪ੍ਰੀਤ ਸਿੰਘ,ਯਾਦਵਿੰਦਰ ਸਿੰਘ,ਜਸਵਿੰਦਰ ਸਿੰਘ ਪਨੇਸਰ,ਅਮਨਦੀਪ ਸਿੰਘ,ਪਰਵਿੰਦਰ ਸਿੰਘ ਖਾਲਸਾ, ਵਰਿੰਦਰ ਸਿੰਘ, ਹਰਤਰਮਨ ਸਿੰਘ,ਮਨਦੀਪ ਕੌਰ,ਅਮਰਜੀਤ ਕੌਰ,ਸੁਰਿੰਦਰ ਕੌਰ,ਪ੍ਰਭਜੋਤ ਕੌਰ,ਇਸ਼ਰੀਨ ਕੌਰ,ਕਾਰਤਿਕ ਬਤਰਾ,ਆਰੀਅਨ ਬੱਤਰਾ ਨੇ ਹਿੱਸਾ ਲਿਆ।