Business Khas

Latest news
ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ

ਨਾਨੇ ਨੇ 8 ਵਰ੍ਹਿਆਂ ਦੇ ਦੋਹਤੇ ਨੂੰ ਨਹਿਰ ‘ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰਿਆ

ਅੰਮਿ੍ਤਸਰ ਦੇ ਪਿੰਡ ਬੱਲ ਸਚੰਦਰ ਵਿਚ ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ ‘ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜੁਗਰਾਜ ਸਿੰਘ ਸਿੱਧੂ ਵਾਸੀ ਸਚੰਦਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਗੁਰਅੰਸ਼ਪ੍ਰੀਤ ਸਿੰਘ ਦੇ ਮਾਤਾ-ਪਿਤਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਬੱਚੇ ਦੀ ਮਾਂ ਕੁਝ ਮਹੀਨਿਆਂ ਤੋਂ ਬੱਚੇ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਮੀਰਾਂਕੋਟ ਰਹਿ ਰਹੀ ਸੀ।ਅਦਾਲਤ ਵੱਲੋਂ ਸਮਝੌਤਾ ਕਰਵਾਉਣ ਉਪਰੰਤ ਇਨ੍ਹਾਂ ਦੋਵਾਂ ਜੀਆਂ ‘ਚ ਸਹਿਮਤੀ ਹੋ ਗਈ ਸੀ, ਜੋ ਅਮਰਜੀਤ ਸਿੰਘ (ਬੱਚੇ ਦੇ ਨਾਨੇ) ਨੂੰ ਕਬੂਲ ਨਹੀਂ ਸੀ। ਇਸ ਰੰਜਿਸ਼ ਤਹਿਤ ਨਾਨੇ ਨੇ ਆਪਣੇ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਜਗਦੇਵ ਕਲਾਂ ਨਹਿਰ ‘ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਅਮਰਜੀਤ ਸਿੰਘ ਨੇ ਬੱਚੇ ਨੂੰ ਨਹਿਰ ‘ਚ ਧੱਕਾ ਦੇਣ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਉਹ ਨਹਿਰ ਨੇੜੇ ਬਾਥਰੂਮ ਕਰਨ ਲਈ ਸਾਈਡ ‘ਤੇ ਸੀ ਤਾਂ ਬੱਚਾ ਗਾਇਬ ਹੋ ਗਿਆ। ਸ਼ੱਕ ਪੈਣ ‘ਤੇ ਸਖ਼ਤੀ ਨਾਲ ਪੜਤਾਲ ਕਰਨ ‘ਤੇ ਬੱਚੇ ਦੇ ਨਾਨੇ ਅਮਰਜੀਤ ਸਿੰਘ ਮੀਰਾਂਕੋਟ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਹੈ।ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਬੱਚੇ ਗੁਰਅੰਸ਼ਪ੍ਰੀਤ ਦੀ ਲਾਸ਼ ਦੀ ਭਾਲ ਲਈ ਪੁਲਿਸ ਟੀਮ ਜੁਟ ਗਈ ਹੈ।