Business Khas

Latest news
राष्ट्रीय महिला आयोग की चेयरपर्सन विजया रहाटकर 18 अगस्त को करेंगे जालंधर का दौरा ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ  ਸਮ੍ਰਿਤੀ ਈਰਾਨੀ ਅਤੇ ਅਨੁਰਾਗ ਠਾਕੁਰ ਦੀ ਵਾਪਸੀ! ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
You are currently viewing ਨੌਜਵਾਨਾਂ ਨੂੰ ਸਿਰਫ ਬੇਰੁਜ਼ਗਾਰੀ ਅਤੇ ਨਸ਼ੇ ਨਾਲ ਹੀ ਜੋੜਿਆ,, ਮਹਿੰਦਰ ਸਿੰਘ ਕੇਪੀ

ਨੌਜਵਾਨਾਂ ਨੂੰ ਸਿਰਫ ਬੇਰੁਜ਼ਗਾਰੀ ਅਤੇ ਨਸ਼ੇ ਨਾਲ ਹੀ ਜੋੜਿਆ,, ਮਹਿੰਦਰ ਸਿੰਘ ਕੇਪੀ

ਜਲੰਧਰ, (ਸੰਜੇ ਸ਼ਰਮਾ)- ਮਹਿੰਦਰ ਸਿੰਘ ਕੇਪੀ ਨੂੰ ਮਿਲ ਰਿਹਾ ਹੈ ਜਲੰਧਰ ਦੇ ਵੱਖ-ਵੱਖ ਹਲਕਿਆਂ ਤੋਂ ਮਨਾ ਮੁਹੀ ਪਿਆਰ ਅਤੇ ਵੱਧ ਚੜ ਕੇ ਲੋਕ ਮਹਿੰਦਰ ਸਿੰਘ ਕੇਪੀ ਦੇ ਚੋਣ ਪ੍ਰਚਾਰ ਨੂੰ ਦੇ ਰਹੇ ਨੇ ਭਰਮਾ ਹੁੰਗਾਰਾ ਅੱਜ ਹਲਕਾ ਫਿਲੋਰ ਵਿਖੇ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ ਵੱਲੋਂ ਮਹਿੰਦਰ ਸਿੰਘ ਕੇਪੀ ਜੀ ਦੀਆਂ ਮੀਟਿੰਗਾਂ ਫਿਲੋਰ ਦੇ ਵੱਖ ਵੱਖ ਪਿੰਡਾਂ ਵਿੱਚ ਕਰਵਾਈਆਂ ਗਈਆਂ ਜਿਨਾਂ ਵਿੱਚ ਲੋਕਾਂ ਨੇ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਦੇ ਵਿੱਚ ਵੱਡਾ ਇਕੱਠ ਦਿਖਾਏਮਹਿੰਦਰ ਸਿੰਘ ਕੇਪੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਸੰਬੋਧਨ ਕਰਦੇ ਹੋਏ ਇੱਕ ਅਪੀਲ ਕੀਤੀ ਗਈ ਕਿ ਤੁਹਾਡੀ ਵੋਟ ਦੇ ਨਾਲ ਪੰਜਾਬ ਦਾ ਵਿਕਾਸ ਜੁੜਿਆ ਹੁੰਦਾ ਹੈ ਅਤੇ ਪੰਜਾਬ ਉਦੋਂ ਹੀ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੇ ਤੁਰਿਆ ਹੈ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਜੇਕਰ ਇਸ ਵਾਰ ਵੀ ਤੁਸੀਂ ਜਲੰਧਰ ਤੋਂ ਮੈਨੂੰ ਆਪਣਾ ਨੁਮਾਇੰਦਾ ਚੁਣਦੇ ਹੋ ਤਾਂ ਮੇਰਾ ਵੀ ਪਹਿਲ ਦੇ ਅਧਾਰ ਤੇ ਇੱਕੋ ਹੀ ਮਕਸਦ ਹੋਵੇਗਾ ਕਿ ਮੈਂ ਜਲੰਧਰ ਦੇ ਹਲਕਿਆਂ ਦੀ ਨਹਾਰ ਬਦਲ ਸਕਾਂ ਅਤੇ ਤੁਹਾਡਾ ਰਿਣੀ ਰਹਾਂਗਾ ਕਿ ਤੁਸੀਂ ਆਪਣਾ ਕੀਮਤੀ ਵੋਟ ਪਾ ਕੇ ਮੈਨੂੰ ਜਿਤਾ ਕੇ ਭੇਜੋਗੇ ਅਤੇ ਮੈਂ ਤੁਹਾਡੇ ਹੱਕਾਂ ਦੀਆਂ ਗੱਲਾਂ ਸੰਸਦ ਵਿੱਚ ਕਰ ਸਕਾਂਗਾ ਪੰਜਾਬ ਦੇ ਵਿੱਚ ਸੂਬਾ ਸਰਕਾਰ ਨੇ ਜਿਸ ਤਰੀਕੇ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ ਲੋਕ ਘਰਾਂ ਤੋਂ ਨਿਕਲਣਾ ਲੱਗੇ ਵੀ ਡਰਦੇ ਹਨ ਕਿਉਂਕਿ ਲੁੱਟਾਂ ਖੋਹਾਂ ਗੈਂਗਵਾਰ ਅਤੇ ਫਿਰੋਤੀ ਦੀਆਂ ਵਾਰਦਾਤਾਂ ਨੂੰ ਰੋਜਾਨਾ ਅੰਜਾਮ ਦਿੱਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਸੀ ਪਰ ਹੁਣ ਦੀ ਸਰਕਾਰ ਨੇ ਨੌਜਵਾਨਾ ਨੂੰ ਅਣਦੇਖਿਆ ਕਰ ਬੇਰੁਜ਼ਗਾਰੀ ਅਤੇ ਨਸ਼ੇ ਨਾਲ ਜੋੜ ਦਿੱਤਾ ਹੈ ਹੁਣ ਲੋਕਾਂ ਕੋਲ ਸਿਰਫ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਦੇ ਹੱਕਾਂ ਦੀ ਗੱਲ ਹਮੇਸ਼ਾ ਕਰਦੀ ਆਈ ਹੈ ਤੇ ਕਰਦੀ ਰਹੇਗੀ