ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਅੱਜ ਕੋਈ ਬਦਲਾਅ ਨਹੀਂ ਹੋਇਆ ਹੈ। ਡਬਲਯੂਟੀਆਈ ਕਰੂਡ 90.77 ਡਾਲਰ ਪ੍ਰਤੀ ਬੈਰਲ ਉਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 93.93 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ।ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ।
ਅੱਜ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਪੰਜਾਬ ‘ਚ ਪੈਟਰੋਲ 48 ਪੈਸੇ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ‘ਚ ਪੈਟਰੋਲ ਦੀ ਕੀਮਤ ‘ਚ 6 ਪੈਸੇ ਦਾ ਵਾਧਾ ਹੋਇਆ ਹੈ।
ਉੱਤਰ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਪੈਸੇ ਦਾ ਵਾਧਾ ਹੋਇਆ ਹੈ। ਹਿਮਾਚਲ ‘ਚ ਵੀ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ।
ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
- ਦਿੱਲੀ ‘ਚ ਪੈਟਰੋਲ 96.72 ਰੁਪਏ ਅਤੇ ਡੀਜ਼ਲ 90.08 ਰੁਪਏ ਪ੍ਰਤੀ ਲੀਟਰ
- ਮੁੰਬਈ ‘ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
- ਕੋਲਕਾਤਾ ‘ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਚੇਨਈ ‘ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਨੋਇਡਾ ‘ਚ ਪੈਟਰੋਲ 96.94 ਰੁਪਏ ਅਤੇ ਡੀਜ਼ਲ 90.11 ਰੁਪਏ ਪ੍ਰਤੀ ਲੀਟਰ
-ਲਖਨਊ ‘ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ
-ਪਟਨਾ ‘ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ
-ਪੋਰਟ ਬਲੇਅਰ ‘ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ
