Business Khas

Latest news
सतगुरु कबीर साहिब जी के प्रकाश उत्सव के उपलक्ष्य में निकाली गई संध्या फेरी ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ

ਪੰਜਾਬ ਜਮਹੂਰੀ ਮੰਚ ਅਧਾਰਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਮੋਰਚੇ ਵਲੋਂ ਇੱਕ ਲਾਮਿਸਾਲ ਰੈਲੀ

ਜਲੰਧਰ, (ਸ਼ੰਜੇ ਸ਼ਰਮਾ)-ਅੱਜ ਇਥੇ ਦੇਸ਼ ਭਗਤ ਯਾਦਗਾਰ ਦੇ ਖੁੱਲ੍ਹੇ ਭੰਡਾਲ ਵਿੱਚ ਸੀ.ਪੀ.ਆਈ., ਆਰ.ਐਮ.ਪੀ.ਆਈ., ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ. (ਐਮ.ਐਲ), ਨਿਊ ਡੈਮੋਕਰੇਸੀ, ਐਮ.ਸੀ.ਪੀ.ਆਈ. (ਯੂ), ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਜਮਹੂਰੀ ਮੰਚ ਅਧਾਰਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਮੋਰਚੇ ਵਲੋਂ ਇੱਕ ਲਾਮਿਸਾਲ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਹਰਦੇਵ ਸਿੰਘ ਅਰਸ਼ੀ, ਅਜਮੇਰ ਸਿੰਘ, ਰਤਨ ਸਿੰਘ ਰੰਧਾਵਾ, ਨਰਾਇਣ ਦੱਤ, ਰਾਜਵਿੰਦਰ ਰਾਣਾ, ਹਰਮੇਲ ਸਿੰਘ ਅਤੇ ਗੁਰਮੀਤ ਸਿੰਘ ਮਹਿਮਾ ਨੇ ਕੀਤੀ। ਰੈਲੀ ਨੂੰ ਮੁਖਾਤਬ ਹੁੰਦਿਆਂ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬੱਖਤਪੁਰਾ, ਕੰਵਲਜੀਤ ਖੰਨਾ, ਸੁੱਚਾ ਸਿੰਘ ਅਤੇ ਮੰਗਤ ਰਾਮ ਲੌਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਫਾਸ਼ੀਵਾਦ ਤੋਂ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਤਿਰੰਗੇ ਝੰਡੇ ਨੂੰ ਵੱਡੇ ਖਤਰੇ ਦਰਪੇਸ਼ ਹਨ। ਦੇਸ਼ ਦੀਆਂ ਆਜ਼ਾਦ ਸੰਸਥਾਵਾਂ ਸੁਪਰੀਮ ਕੋਰਟ, ਚੋਣ ਕਮਿਸ਼ਨ, ਸੀ.ਬੀ.ਆਈ. ਅਤੇ ਆਈ.ਡੀ. ਆਦਿ ਦੀ ਵਰਤੋਂ ਮੋਦੀ ਸਰਕਾਰ ਖੁੱਲੇਆਮ ਆਪਣੇ ਰਾਜਨੀਤਕ ਵਿਰੋਧੀਆਂ ਅਤੇ ਖੱਬੇਪੱਖੀ ਬੁੱਧੀਜੀਵੀਆਂ ਨੂੰ ਦਬਾਉਣ ਅਤੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਵਰਤੋਂ ਕਰ ਰਹੀ ਹੈ। ਭਾਰਤੀ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦਾ ਘਾਣ ਕਰਕੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਮੋਦੀ ਸਰਕਾਰ ਆਪਣੇ ਨਿਸ਼ਾਨੇ ਉਪਰ ਲੈ ਰਹੀ ਹੈ। ਦੇਸ਼ ਅੰਦਰ ਫ਼ਿਰਕਾਪ੍ਰਸਤੀ, ਜਾਤਾਂ ਅਤੇ ਖਿੱਤਿਆਂ ਅਧਾਰਤ ਜਨਤਾ ਨੂੰ ਵੰਡਿਆ ਜਾ ਰਿਹਾ ਹੈ। ਦੇਸ਼ ਵਿੱਚ ਇੱਕ ਧਰਮ, ਇੱਕ ਭਾਸ਼ਾ, ਇੱਕ ਮੰਡੀ, ਇੱਕ ਸਭਿਆਚਾਰ ਅਤੇ ਸਾਰੇ ਕਾਸੇ ਦਾ ਭਗਵਾਕਰਣ ਕਰਨ ਦੀ ਰਾਜਨੀਤੀ ਖੁੱਲ੍ਹੇਆਮ ਅਗੇ ਵਧ ਰਹੀ ਹੈ। ਪੰਜਾਬ ਦੇ ਦਰਿਆਈ ਪਾਣੀਆਂ, ਭਾਖੜਾ-ਬਿਆਸ ਮੈਨੇਜ਼ਮੈਂਟ ਅਤੇ ਪੰਜਾਬ ਦੀ ਰਾਜਧਾਨੀ ਉਪਰ ਮੋਦੀ ਸਰਕਾਰ ਕਬਜ਼ਾ ਕਰੀ ਬੈਠੀ ਹੈ। ਪੰਜਾਬ ਅੰਦਰ ਵੋਟਾਂ ਦਾ ਧਰੁਵੀਕਰਣ ਕਰਨ ਲਈ ਕੇਂਦਰੀ ਏਜੰਸੀਆਂ ਖਾਲਿਸਤਾਨ ਵਰਗੇ ਲਾਹਰਿਆ ਨੂੰ ਉਭਾਰ ਰਹੀਆਂ ਹਨ, ਮੋਦੀ ਸਰਕਾਰ ਦਾ ਇਹ ਵਰਤਾਰਾ ਪੰਜਾਬ ਨੂੰ 1980ਵਿਆਂ ਦੇ ਦਹਾਕੇ ਵੱਲ ਧਕਣ ਦੇ ਯਤਨ ਹਨ। ਬੁਲਾਰਿਆਂ ਕਿਹਾ ਕਿ ਦੇਸ਼ ਅਤੇ ਖਾਸਕਰ ਪੰਜਾਬ ਦੇ ਸੰਘੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ, ਤਿਲਗਾਨਾ ਅਤੇ ਪੰਜਾਬ ਵਿੱਚ ਭਾਜਪਾ ਗਵਰਨਰ ਰਾਹੀਂ ਵਿਰੋਧੀ ਸਰਕਾਰ ਨੂੰ ਸੰਵਿਧਾਨ ਮੁਤਾਬਕ ਚੱਲਣ ਤੋਂ ਰੋਕਾਂ ਖੜ੍ਹੀਆਂ ਕਰ ਰਹੀ ਹੈ। ਆਗੂਆਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕ ਕਦਾਚਿਤ ਭਾਰਤ ਵਿੱਚ ਅਫਗਾਨਿਸਤਾਨ ਵਰਗੇ ਹਿੰਦੂ ਤਾਲਿਬਿਆਨਾ ਦਾ ਰਾਜ ਥੋਪਣ ਦੀ ਇਜ਼ਾਜਤ ਨਹੀਂ ਦੇਣਗੇ ਅਤੇ ਫਾਸ਼ੀਵਾਦ ਦੇ ਘੋੜੇ ਦੀ ਪੰਜਾਬ ਦੇ ਬਹਾਦਰ ਲਗਾਮ ਹਰ ਹਾਲਤ ਵਿੱਚ ਫੜਨ ਵਿੱਚ ਕਾਮਯਾਬ ਹੋਣਗੇ।