Business Khas

ਪੰਜਾਬ ਵਿੱਚ ਮੁੜ ਵੱਧ ਰਿਹਾ ਕੋਰੋਨਾ ਦਾ ਖਤਰਾ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਹ ਹੁਣ ਖਤਰਨਾਕ ਵੀ ਹੁੰਦਾ ਜਾ ਰਿਹਾ ਹੈ। ਸੂਬੇ ‘ਚ ਸਿਹਤ ਵਿਭਾਗ ਦੇ ਟੈਸਟਾਂ ‘ਚ ਵਾਧਾ ਹੋਣ ਨਾਲ ਕੋਰੋਨਾ ਦੇ ਮਾਮਲੇ ਵੀ ਵਧੇ ਹਨ। ਸਿਹਤ ਵਿਭਾਗ ਨੇ 4929 ਸੈਂਪਲ ਜਾਂਚ ਲਈ ਭੇਜੇ ਸਨ, ਜਿਨ੍ਹਾਂ ਵਿੱਚੋਂ 4225 ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 321 ਨਮੂਨਿਆਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਜਦਕਿ ਸੂਬੇ ‘ਚ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਹ ਮੌਤਾਂ ਜਲੰਧਰ ਅਤੇ ਮੋਗਾ ਵਿੱਚ ਹੋਈਆਂ ਹਨ।

ਇਸ ਸਮੇਂ ਸੂਬੇ ਵਿੱਚ 25 ਕੋਰੋਨਾ ਪੀੜਤ ਲੈਵਲ-2 ਅਤੇ ਲੈਵਲ-3 ਲਾਈਫ ਸਪੋਰਟ ਸਿਸਟਮ ‘ਤੇ ਹਨ। ਸੂਬੇ ‘ਚ ਇਸ ਸਮੇਂ 19 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਜਦਕਿ 6 ਕੋਰੋਨਾ ਪੀੜਤਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਲੈਵਲ-3 ਬੈੱਡ ‘ਤੇ ਆਈਸੀਯੂ ‘ਚ ਰੱਖਿਆ ਗਿਆ ਹੈ। ਇਹ ਸਾਰੇ ਪੀੜਤ ਕੋਰੋਨਾ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਹਨ।ਵੀਰਵਾਰ ਨੂੰ ਵੀ ਕੋਵਿਡ ਦੇ ਸਭ ਤੋਂ ਵੱਧ 68 ਮਾਮਲੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਲੁਧਿਆਣਾ ਵਿੱਚ 31, ਬਠਿੰਡਾ ਵਿੱਚ 27, ਫਾਜ਼ਿਲਕਾ ਵਿੱਚ 24, ਪਟਿਆਲਾ ਵਿੱਚ 22, ਅੰਮ੍ਰਿਤਸਰ ਵਿੱਚ 19, ਜਲੰਧਰ ਵਿੱਚ 18, ਫਿਰੋਜ਼ਪੁਰ ਵਿੱਚ 16, ਸੰਗਰੂਰ ਵਿੱਚ 14, ਪਠਾਨਕੋਟ ਵਿੱਚ 13, ਮੁਕਤਸਰ ਵਿੱਚ 11, ਹੁਸ਼ਿਆਰਪੁਰ ਵਿੱਚ 10, ਰੋਪੜ ਵਿੱਚ ਅੱਠ, ਬਰਨਾਲਾ ਅਤੇ ਮਾਨਸਾ ਵਿੱਚ ਸੱਤ-ਸੱਤ, ਗੁਰਦਾਸਪੁਰ ਵਿੱਚ ਛੇ, ਫਰੀਦਕੋਟ ਅਤੇ ਮੋਗਾ ਵਿੱਚ ਪੰਜ-ਪੰਜ, ਫਤਿਹਗੜ੍ਹ ਸਾਹਿਬ ਵਿੱਚ ਚਾਰ, ਐਸਬੀਐਸ ਨਗਰ ਵਿੱਚ ਤਿੰਨ, ਕਪੂਰਥਲਾ, ਮਲੇਰਕੋਟਲਾ ਅਤੇ ਤਰਨਤਾਰਨ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।