Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਫਿਰੋਜ਼ਪੁਰ ਤੋਂ ਤਰਨਤਾਰਨ ਜਾ ਰਹੇ ਸੜਕ ਦੁਰਘਟਨਾ

ਜਲੰਧਰ,(ਸੰਜੇ ਸ਼ਰਮਾ)-ਫਿਰੋਜ਼ਪੁਰ ਤੋਂ ਤਰਨਤਾਰਨ ਜਾ ਰਹੇ ਸੜਕ ਦੁਰਘਟਨਾ ਵਿੱਚ ਮਾਰੇ ਗਏ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਦੇ ਗੈਰ ਜਿੰਮੇਵਾਰ ਤੇ ਬੇਰੁਖੀ ਭਰੇ ਵਤੀਰੇ ਵਿਰੁੱਧ ਪੰਜਾਬ ਦੇ ਅਧਿਆਪਕਾਂ ਵਲੋਂ ਸਕੂਲਾਂ ਵਿੱਚ ਕਾਲ਼ੇ ਬਿੱਲੇ ਲਗਾ ਕੇ ਰੋਸ ਜਾਹਰ ਕੀਤਾ ਗਿਆ। ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਕਿ ਹਾਦਸ਼ੇ ਵਿੱਚ ਜਾਨਾ ਗਵਾ ਚੁੱਕੇ ਅਧਿਆਪਕਾਂ ਦੇ ਵਾਰਸਾਂ ਲਈ ਯੋਗ ਮੁਆਵਜੇ ਦਾ ਐਲਾਨ ਕੀਤਾ ਜਾਵੇ, ਮਿ੍ਤਕ ਅਧਿਆਪਕਾਂ ਦੇ ਵਾਰਸਾਂ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਜਖਮੀ ਅਧਿਆਪਕਾਂ ਦਾ ਇਲਾਜ਼ ਸਰਕਾਰੀ ਤੌਰ ਤੇ ਕਰਵਾਇਆ ਜਾਵੇ, ਹਾਦਸਿਆਂ ਦਾ ਕਾਰਨ ਦੂਰ ਦੁਰਾਡੇ ਨੌਕਰੀ ਕਰਦੇ ਅਧਿਆਪਕਾਂ ਲਈ ਬਦਲੀ ਨੀਤੀ ਵਿਚ ਸੋਧ ਕਰਕੇ ਕੋਠਾਰੀ ਕਮਿਸ਼ਨ ਦੀਆਂ ਸ਼ਿਫਾਰਸ਼ਾ ਅਨੁਸਾਰ ਹਰੇਕ ਅਧਿਆਪਕ ਨੂੰ ਆਪਣੇ ਨੇੜੇ ਦੇ ਸਟੇਸ਼ਨਾਂ ਤੇ ਤੈਨਾਤ ਕੀਤਾ ਜਾਵੇ।