Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਫੌਜ ਮੁਖੀ ਨੂੰ Territorial Army ਬੁਲਾਉਣ ਦੀ ਦਿੱਤੀ ਖੁੱਲ੍ਹ…

ਫੌਜ ਮੁਖੀ ਨੂੰ Territorial Army ਬੁਲਾਉਣ ਦੀ ਦਿੱਤੀ ਖੁੱਲ੍ਹ…

ਤਾਜ਼ਾ ਹਾਲਾਤ ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਮੁਖੀ ਨੂੰ ਟੈਰੀਟੋਰੀਅਲ ਆਰਮੀ ਨੂੰ ਇਕੱਤਰ ਕਰਨ ਦਾ ਅਖ਼ਤਿਆਰ ਦਿੱਤਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਫੌਜ ਮੁਖੀ ਨੂੰ ਰਾਸ਼ਟਰੀ ਸੁਰੱਖਿਆ ਲਈ Territorial Army ਵਿੱਚ ਸ਼ਾਮਲ ਹਰ ਵਿਅਕਤੀ ਨੂੰ ਬੁਲਾਉਣ ਜਾਂ ਫੌਜ ਦੀ ਸਹਾਇਤਾ ਲਈ ਸ਼ਕਤੀ ਦੇ ਦਿੱਤੀ ਹੈ। ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਟੈਰੀਟੋਰੀਅਲ ਆਰਮੀ ਦਾ ਹਿੱਸਾ ਹਨ। ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਕਾਰਨ ਸਰਹੱਦੀ ਡਿਊਟੀ ‘ਤੇ ਤਾਇਨਾਤ ਕੀਤਾ ਜਾ ਸਕਦਾ ਹੈ।
ਟੈਰੀਟੋਰੀਅਲ ਆਰਮੀ ਇਕ ਰਿਜ਼ਰਵ ਫੋਰਸ ਵਾਂਗ ਹੈ। ਟੀਏ ਵਿੱਚ ਭਰਤੀ ਹੋਏ ਲੋਕ ਫੌਜਾਂ ਤੋਂ ਬਾਹਰ ਨਿਯਮਤ ਨੌਕਰੀਆਂ ਕਰ ਸਕਦੇ ਹਨ ਅਤੇ ਜ਼ਰੂਰੀ ਸਥਿਤੀ ਵਿੱਚ ਫ਼ੌਜੀ ਸੇਵਾ ਲਈ ਬੁਲਾਏ ਜਾ ਸਕਦੇ ਹਨ। ਟੀਏ ਇਹ ਨਿਯਮਤ ਫੌਜ ਤੋਂ ਵੀ ਅਧਿਕਾਰੀ ਪ੍ਰਾਪਤ ਕਰ ਸਕਦੀ ਹੈ। ਟੀਏ ਦੀ ਅਗਵਾਈ ਇੱਕ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਂਦੀ ਹੈ।ਦੇਸ਼ ਵਿੱਚ ਟੈਰੀਟੋਰੀਅਲ ਆਰਮੀ ਦੀਆਂ 32 ਬਟਾਲੀਅਨਾਂ ਵਿੱਚੋਂ 14 ਨੂੰ ਦੇਸ਼ ਭਰ ਵਿੱਚ ਤਾਇਨਾਤ ਕੀਤਾ ਜਾਵੇਗਾ। ਇਹ ਹੁਕਮ ਟੈਰੀਟੋਰੀਅਲ ਆਰਮੀ ਰੂਲਜ਼ 1948 ਦੇ ਨਿਯਮ 33 ਦੇ ਤਹਿਤ ਦਿੱਤਾ ਗਿਆ ਹੈ ਅਤੇ ਇਹ 10 ਫਰਵਰੀ 2025 ਤੋਂ 9 ਫਰਵਰੀ 2028 ਤੱਕ ਲਾਗੂ ਰਹੇਗਾ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫ਼ੌਜ ਮੁਖੀ “ਟੈਰੀਟੋਰੀਅਲ ਆਰਮੀ ਦੇ ਹਰੇਕ ਅਧਿਕਾਰੀ ਅਤੇ ਹਰੇਕ ਨਾਮਜ਼ਦ ਵਿਅਕਤੀ ਨੂੰ ਜ਼ਰੂਰੀ ਮਦਦ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਬੁਲਾ ਸਕਦੇ ਹਨ ਜਾਂ ਨਿਯਮਤ ਫੌਜ ਦਾ ਸਮਰਥਨ ਕਰਨ ਜਾਂ ਇਸ ਦੀ ਤਾਕਤ ਵਿਚ ਇਜ਼ਾਫ਼ਾ ਕਰਨ ਦੇ ਉਦੇਸ਼ ਲਈ ਸੱਦ ਸਕਦੇ ਹਨ।”ਮੌਜੂਦਾ 32 ਇਨਫੈਂਟਰੀ ਬਟਾਲੀਅਨਾਂ (ਟੈਰੀਟੋਰੀਅਲ ਆਰਮੀ) ਵਿੱਚੋਂ, ਫੌਜ ਮੁਖੀ ਨੂੰ ਦੱਖਣੀ ਕਮਾਂਡ, ਪੂਰਬੀ ਕਮਾਂਡ, ਪੱਛਮੀ ਕਮਾਂਡ, ਕੇਂਦਰੀ ਕਮਾਂਡ, ਉੱਤਰੀ ਕਮਾਂਡ, ਦੱਖਣੀ ਪੱਛਮੀ ਕਮਾਂਡ ਅਤੇ ਅੰਡੇਮਾਨ ਤੇ ਨਿਕੋਬਾਰ ਕਮਾਂਡ ਤੇ ਫੌਜ ਸਿਖਲਾਈ ਕਮਾਂਡ ਦੇ ਖੇਤਰਾਂ ਵਿੱਚ ਤਾਇਨਾਤੀ ਲਈ TA ਦੀਆਂ 14 ਇਨਫੈਂਟਰੀ ਬਟਾਲੀਅਨਾਂ ਦਾ ਰੂਪ ਦੇਣ ਦਾ ਅਖ਼ਤਿਆਰ ਦਿੱਤਾ ਗਿਆ ਹੈ।