Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

“ਬਿੱਲ ਲਿਆਓ ਤੇ ਇਨਾਮ ਪਾਓ” ਸਕੀਮ ਨਾਲ ਪਾਰਦਰਸ਼ਤਾ ਆਵੇਗੀ,ਹਰਪਾਲ ਚੀਮਾ

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੀਤੇ ਦਿਨੀਂ 2023 ਲਈ ਪੰਜਾਬ ਦੇ ਬਜਟ ਦਾ ਐਲਾਨ ਕੀਤਾ ਗਿਆ। ਬਜਟ ਪੇਸ਼ ਹੋਣ ਤੋਂ ਪਹਿਲਾਂ ਆਮ ਆਦਮੀ ਨੂੰ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਸੀ। ਜਿੱਥੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਬਜਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਵਿਰੋਧੀ ਧਿਰਾਂ ਵੱਲੋਂ ਬਜਟ ਦੀ ਆਲੋਚਨਾ ਕੀਤੀ ਜਾ ਰਹੀ ਹੈ।

ਇਸ ਬਜਟ ‘ਚ ਪੰਜਾਬ ਸਰਕਾਰ ਇੱਕ ਨਵੀਂ ਸਕੀਮ ਲੈ ਕੇ ਆ ਰਹੀ ਹੈ ਜਿਸਦੇ ਨਾਲ ਉਹ ਨਾ ਸਿਰਫ ਟੈਕਸਾਂ ਦੀ ਚੋਰੀ ਬਚਾਉਣਾ ਚਾਹੁੰਦੇ ਹਨ ਸਗੋਂ ਆਮ ਆਦਮੀ ਨੂੰ ਜਾਗਰੂਕ ਵੀ ਕਰਨਾ ਚਾਹੁੰਦੇ ਹਨ। ਇਸ ਸਕੀਮ ਦਾ ਨਾਮ ਹੈ “ਬਿੱਲ ਲਿਆਓ ਤੇ ਇਨਾਮ ਪਾਓ”.

ਦੱਸ ਦਈਏ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ “ਬਿੱਲ ਲਿਆਓ ਤੇ ਇਨਾਮ ਪਾਓ” ਸਕੀਮ ਦਾ ਐਲਾਨ ਬਜਟ ਸੈਸ਼ਨ 2023 ਦੌਰਾਨ ਕੀਤਾ ਗਿਆ ਸੀ।ਜ਼ੀ ਪੰਜਾਬ ਹਿਮਾਚਲ ਹਰਿਆਣਾ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ “ਜੇਕਰ ਤੁਸੀਂ ਇੱਕ ਗਿਲਾਸ ਖਰੀਦਣ ਜਾਂਦੇ ਹੋ, ਤੁਸੀਂ 10 ਗਿਲਾਸ ਖਰੀਦਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕਿਸੇ ਫਲਾਣੀ ਕੰਪਨੀ ਦਾ ਗਿਲਾਸ ਚਾਹੀਦਾ ਹੈ, ਮੰਨ ਲਓ ਕੋਈ ਦੁਕਾਨਦਾਰ ਜਾਂ ਕੋਈ ਬੰਦਾ ਜੋ ਸੇਲ ਕਰਦਾ ਹੈ ਉਹ ਤੁਹਾਡੇ ਨਾਲ ਧੋਖਾ ਕਰਦਿਆਂ ਤੁਹਾਨੂੰ ਜਾਲੀ ਫਰਜ਼ੀ ਸਮਾਨ ਵੇਚ ਦਿੰਦਾ ਤੇ ਜਾਅਲੀ ਫਰਜ਼ੀ ਬਿੱਲ ਕੱਟ ਦਿੰਦਾ!”ਉਨ੍ਹਾਂ ਕਿਹਾ, “ਜੇਕਰ ਤੁਸੀਂ ‘ਬਿੱਲ ਲਿਆਓ ਤੇ ਇਨਾਮ ਪਾਓ’ ਦੀ ਸਕੀਮ ‘ਚ ਆਉਂਦੇ ਹੋ ਤਾਂ ਤੁਸੀਂ ਸਾਡੇ ਪੋਰਟਲ ‘ਤੇ ਜਾਓਗੇ, ਸਾਡੇ ਪੋਰਟਲ ‘ਤੇ ਬਿੱਲ ਦੇਵੋਗੇ ਤਾਂ ਤੁਹਾਨੂੰ ਇੱਕ ਕੂਪਨ ਨਿਕਲ ਕੇ ਆਵੇਗਾ ਜਿਸ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਇਹ ਸਮਾਨ GST ਨੰਬਰ ਫਲਾਣੀ-ਫਲਾਣੀ ਤੋਂ ਖਰੀਦਿਆ ਹੈ ਤੇ ਇਹ ਬਿੱਲ ਅਸਲੀ ਹੈ। ਇਸ ਤੋਂ ਬਾਅਦ ਤੁਹਾਨੂੰ ਇਸ ਸਕੀਮ ‘ਚ ਸ਼ਾਮਿਲ ਕਰ ਲਿਆ ਜਾਵੇਗਾ, ਤੇ ਤੁਹਾਡਾ ਲੱਕੀ ਡਰਾਅ ਰਾਹੀਂ ਨੰਬਰ ਨਿਕਲ ਸਕਦਾ ਹੈ।”

ਹਰਪਾਲ ਚੀਮਾ ਨੇ ਕਿਹਾ ਕਿ “ਇਸਦੇ ਨਾਲ ਪਾਰਦਰਸ਼ਤਾ ਆਵੇਗੀ, ਜਿਹੜੀ ਕਿਤੇ ਨਾ ਕਿਤੇ ਜੋ ਟੈਕਸ ਚੋਰੀ ਹੁੰਦੀ ਹੈ ਉਹ ਖਤਮ ਹੋਵੇਗੀ। ਅਸੀਂ ਸਾਰੀਆਂ ਚੋਰੀਆਂ ਬੰਦ ਕਰ ਕੇ ਇੱਕ-ਇੱਕ ਰੁਪਇਆ ਅੰਦਰ ਲਿਆਉਣਾ ਚਾਹੁੰਦੇ ਹਾਂ।”