Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ

ਬੋਰਡ ਵੱਲੋਂ 12ਵੀਂ ਜਮਾਤ ਦੇ ਇਮਤਿਹਾਨ ਦੀਆਂ ਤਰੀਕਾਂ ‘ਚ ਬਦਲਾਅ, ਦੇਖੋ ਨਵਾਂ ਸ਼ਡਿਊਲ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 2023 ਦੀਆਂ ਬੋਰਡ ਪ੍ਰੀਖਿਆਵਾਂ ਲਈ 12ਵੀਂ ਜਮਾਤ ਦੇ ਇਮਤਿਹਾਨ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਗਿਆ ਹੈ। PSEB ਜਮਾਤ 12ਵੀਂ ਦੀ ਸੋਧੀ ਹੋਈ ਡੇਟ ਸ਼ੀਟ ਦੇ ਮੁਤਾਬਕ, ਜੋ ਪ੍ਰੀਖਿਆ 6 ਮਾਰਚ ਨੂੰ ਹੋਣੀ ਸੀ, ਉਹ ਹੁਣ 21 ਅਪ੍ਰੈਲ ਨੂੰ ਹੋਵੇਗੀ।

ਇਸ ਦੌਰਾਨ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ PSEB ਸੀਨੀਅਰ ਸੈਕੰਡਰੀ ਪ੍ਰੀਖਿਆ 2023 ਦੀ ਸੋਧੀ ਹੋਈ ਡੇਟਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ। ਤੁਹਾਡੀ ਸਹੂਲਤਾ ਲਈ ਅਸੀਂ ਸੋਧੀ ਹੋਈ PSEB class 12 board exam date sheet 2023 ਇੱਥੇ ਹੀ ਥੱਲੇ ਦਿੱਤੀ ਹੋਈ ਹੈ।

ਦੱਸ ਦਈਏ ਕਿ ਇਹ ਫੈਸਲਾ ਹੋਲਾ ਮਹੱਲਾ 2023 ਦੇ ਮੱਦੇਨਜ਼ਰ ਲਿਆ ਗਿਆ ਹੈ। ਸੰਗੀਤ (ਤਬਲਾ) ਅਤੇ ਈ-ਬਿਜ਼ਨਸ ਪ੍ਰੀਖਿਆ ਵਰਗੇ NSFQ ਵਿਸ਼ਿਆਂ ਦੀ ਪ੍ਰੀਖਿਆ ਲਈ ਸਥਾਨ ਨੂੰ ਵੀ ਬਦਲ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪਰ ਕੰਪਿਊਟਰ ਸਾਇੰਸ ਤੇ NSQF ਦੇ ਵਿਸ਼ੇ ਸਰੀਰਕ ਸਿੱਖਿਆ ਤੇ ਖੇਡਾਂ ਦਾ ਸਮਾਂ 2 ਘੰਟੇ ਦਾ ਹੀ ਹੋਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਵੀਰਵਾਰ ਨੂੰ ਵੀ 5ਵੀਂ ਤੇ 8ਵੀਂ ਦੀ ਡੇਟਸ਼ੀਟ ‘ਚ ਤਬਦੀਲੀ ਕੀਤੀ ਗਈ ਸੀ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5.15 ਵਜੇ ਤੱਕ ਕਰ ਦਿੱਤਾ ਗਿਆ ਸੀ।

ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ‘ਤੇ ਪ੍ਰੀਖਿਆ ਕੇਂਦਰ ‘ਤੇ ਹਾਜ਼ਰ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ OMR ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, ਹੋਰ ਅੱਪਡੇਟ ਲਈ, ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ।