Business Khas

ਬੱਚੇ ਨੂੰ ਜਨਮ ਦੇਣ ਤੋਂ 3 ਘੰਟੇ ਬਾਅਦ ਔਰਤ ਨੇ ਦਿੱਤੀ 10ਵੀਂ ਦੀ ਪ੍ਰੀਖਿਆ

ਬਿਹਾਰ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੀ ਰੁਕਮਣੀ ਕੁਮਾਰੀ ਦੇ ਹੌਂਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਜਣੇਪੇ ਦਾ ਦਰਦ ਵੀ ਰੁਕਮਣੀ ਦੇ ਹੌਂਸਲੇ ਨੂੰ ਰੋਕ ਨਹੀਂ ਸਕਿਆ। ਹਸਪਤਾਲ ‘ਚ ਕੁਝ ਘੰਟੇ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਅਤੇ ਐਂਬੂਲੈਂਸ ‘ਚ ਬਿਹਾਰ ਬੋਰਡ 10ਵੀਂ ਦੀ ਪ੍ਰੀਖਿਆ ਦੇਣ ਪਹੁੰਚ ਗਈ।

ਬਿਹਾਰ ਬੋਰਡ ਦੀ 10ਵੀਂ ਜਮਾਤ ਯਾਨੀ ਦਸਵੀਂ ਦੀਆਂ ਪ੍ਰੀਖਿਆਵਾਂ 14 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ। ਰਾਜ ਭਰ ਦੇ ਲਗਭਗ 1500 ਪ੍ਰੀਖਿਆ ਕੇਂਦਰਾਂ ‘ਤੇ 16 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣਗੇ। ਇਨ੍ਹਾਂ ਵਿੱਚੋਂ ਬਾਂਕਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਰੁਕਮਣੀ ਕੁਮਾਰੀ (22) ਨੇ ਮਿਸਾਲ ਕਾਇਮ ਕੀਤੀ ਹੈ।

ਰੁਕਮਣੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਲੋਕ ਉਸ ਦੇ ਹੌਂਸਲੇ ਨੂੰ ਸਲਾਮ ਕਰ ਰਹੇ ਹਨ। ਬਿਹਾਰ ਬੋਰਡ ਤੋਂ ਦਸਵੀਂ ਦੀ ਪ੍ਰੀਖਿਆ ਦੇ ਰਹੀ ਰੁਕਮਣੀ ਨੇ ਪ੍ਰੀਖਿਆ ਵਾਲੇ ਦਿਨ ਸਵੇਰੇ ਬੱਚੇ ਨੂੰ ਜਨਮ ਦਿੱਤਾ ਅਤੇ ਤਿੰਨ ਘੰਟੇ ਬਾਅਦ ਵਿਗਿਆਨ ਦਾ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ ਪਹੁੰਚੀ। ਜਦੋਂ ਐਂਬੂਲੈਂਸ ਪ੍ਰੀਖਿਆ ਕੇਂਦਰ ਪਹੁੰਚੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਡਾਕਟਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜਣੇਪੇ ਤੋਂ ਬਾਅਦ ਆਰਾਮ ਕਰਨ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਕੇਂਦਰ ਚਲੀ ਗਈ।ਬਿਹਾਰ ਤੋਂ ਆਈ ਇਹ ਖ਼ਬਰ ਅਜਿਹੀ ਹੈ ਕਿ ਇਹ ਦਰਸਾਉਂਦੀ ਹੈ ਕਿ ਜੇ ਜਜ਼ਬਾ ਅਤੇ ਹਿੰਮਤ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਦਸਵੀਂ ਦੀ ਦੂਜੀ ਸ਼ਿਫਟ ‘ਚ ਸਾਇੰਸ ਵਿਸ਼ੇ ਦੀ ਪ੍ਰੀਖਿਆ ਤੋਂ 2 ਘੰਟੇ ਪਹਿਲਾਂ (Rukmini Kumari) ਗਰਭਵਤੀ ਔਰਤ ਨੂੰ ਦਰਦ ਹੋਣ ਲੱਗਾ ਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ, 2 ਘੰਟੇ ਬਾਅਦ ਹੀ ਐਂਬੂਲੈਂਸ ਪ੍ਰੀਖਿਆ ਕੇਂਦਰ ‘ਚ ਪ੍ਰੀਖਿਆ ਦੇਣ ਲਈ ਪਹੁੰਚੀ। ਅਜਿਹਾ ਕੁਝ ਕਰਨ ਵਾਲੀਆਂ ਹੋਣਹਾਰ ਕੁੜੀਆਂ ਦੇ ਜਜ਼ਬੇ ਦੀ ਹਰ ਕੋਈ ਸ਼ਲਾਘਾ ਕਰਦਾ ਹੈ।