Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ

‘ਮਰਿਆ ਹੋਇਆ ਬੰਦਾ’ 12 ਸਾਲਾਂ ਬਾਅਦ ਮੁੜ ਆਇਆ ਘਰ

ਮਰਿਆ ਸਮਝਿਆ ਬੰਦਾ ਜਦੋਂ 12 ਸਾਲ ਬਾਅਦ ਆਪਣੇ ਘਰ ਵਾਪਿਸ ਆ ਜਾਵੇ ਤਾਂ ਪਰਿਵਾਰ ਵਿੱਚ ਕੀ ਮਾਹੌਲ ਬਣ ਜਾਵੇਗਾ ਇਸਦਾ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ, ਐਸਾ ਹੀ ਕੁਝ ਹੋਇਆ ਬਟਾਲਾ ਦੇ ਪਿੰਡ ਮੁਲਿਆਵਾਲ ਦੇ ਪੂਰਨ ਸਿੰਘ ਦੇ ਪਰਿਵਾਰ ਨਾਲ ਹੋਇਆ। ਪੂਰਨ ਸਿੰਘ ਦਾ ਭਰਾ ਰੂਪ ਸਿੰਘ ਜੋ 12 ਸਾਲ ਪਹਿਲਾਂ ਘਰੋਂ ਅਚਾਨਕ ਕੀਤੇ ਚਲਾ ਗਿਆ।

ਪਰਿਵਾਰ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰੂਪ ਸਿੰਘ ਨਾ ਮਿਲਿਆ ਤੇ ਪਰਿਵਾਰ ਨੇ ਸਮੇਂ ਅਨੁਸਾਰ ਮੰਨ ਲਿਆ ਕੇ ਸ਼ਾਇਦ ਰੂਪ ਸਿੰਘ ਇਸ ਜਹਾਨ ਤੋਂ ਹੀ ਰੁਖ਼ਸਤ ਹੋ ਗਿਆ ਹੈ ਪਰ ਜਦੋਂ ਇਕ ਸਮਾਜ ਸੇਵੀ ਨੇ ਰੂਪ ਸਿੰਘ ਨੂੰ ਲੱਭਕੇ 12 ਸਾਲ ਬਾਅਦ ਪਰਿਵਾਰ ਹਵਾਲੇ ਕੀਤਾ ਤਾਂ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਭਰ ਆਈਆਂ ਅਤੇ ਖੁਸ਼ੀਆਂ ਸੰਭਾਲੀਆ ਨਹੀਂ ਜਾ ਰਹੀਆਂ ਸਨ।ਸਮਾਜ ਸੇਵੀ ਕੁੱਕੂਪਾਲ ਸਿੰਘ ਨੇ ਦੱਸਿਆ ਕਿ ਅਮ੍ਰਿਤਸਰ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ ਦੇ ਵਲੋਂ ਰੂਪ ਸਿੰਘ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਰੂਪ ਸਿੰਘ ਉਹਨਾਂ ਦੇ ਕੋਲ ਹੈ ਅਤੇ ਇਸਦਾ ਇਲਾਜ ਚਲ ਰਿਹਾ ਹੈ। ਅਗਰ ਕੋਈ ਇਸਦੇ ਪਰਿਵਾਰ ਦਾ ਪਤਾ ਲੱਗਾ ਸਕੇ ਤਾਂ ਰੂਪ ਸਿੰਘ ਨਾਲ ਮਿਲਾ ਦਿੱਤਾ ਜਾਵੇ। ਉਸ ਵੀਡੀਓ ਤੋਂ ਬਾਅਦ ਕੁੱਕੂਪਾਲ ਸਿੰਘ ਨੇ ਕਿਹਾ ਕਿ ਮੇਰੇ ਵੱਲੋਂ ਵੀਡੀਓ ਸਹਾਰੇ ਇਸਦੇ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਚਲਿਆ ਕੇ ਰੂਪ ਸਿੰਘ ਪਿੰਡ ਮੁਲਿਆਵਾਲ ਦਾ ਰਹਿਣ ਵਾਲਾ ਹੈ। ਫਿਰ ਰੂਪ ਸਿੰਘ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਦੇ ਹੋਏ ਰੂਪ ਸਿੰਘ ਨੂੰ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ।

ਉੱਥੇ ਹੀ ਰੂੂਪ ਸਿੰਘ ਜਿਸਦੀ ਦਿਮਾਗੀ ਹਾਲਾਤ ਵਿਗੜ ਗਈ ਸੀ ਪਰ ਇਲਾਜ ਤੋਂ ਬਾਅਦ ਹੁਣ ਠੀਕ ਹੈ। ਰੂਪ ਸਿੰਘ ਵੀ ਆਪਣੇ ਪਰਿਵਾਰ ਨੂੰ ਮਿਲਕੇ ਖੁਸ਼ ਦਿਖਾਈ ਦਿੱਤਾ ਅਤੇ ਰੂਪ ਸਿੰਘ ਦੇ ਭਰਾ ਪੂਰਨ ਸਿੰਘ ਅਤੇ ਭਰਜਾਈ ਸੁਰਿੰਦਰ ਕੌਰ ਦੀਆਂ ਅੱਖਾਂ ਵਿੱਚ ਅਥਰੂ ਅਤੇ ਚੇਹਰੇ ਤੇ ਖੁਸ਼ੀ ਸਾਫ ਤੌਰ ਉੱਤੇ ਗਵਾਹੀ ਭਰ ਰਹੇ ਸੀ ਕਿ ਉਹਨਾਂ ਨੂੰ ਰੂਪ ਸਿੰਘ ਨਾਲ ਮਿਲਕੇ ਕਿੰਨੀ ਖੁਸ਼ੀ ਹੋ ਰਹੀ ਸੀ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕੇ ਉਸ ਦੀ ਕਿਰਪਾ ਨਾਲ ਰੂਪ ਸਿੰਘ ਸਾਨੂੰ ਮਿਲ ਗਿਆ ਨਹੀਂ ਤਾਂ ਅਸੀਂ ਆਸ ਲਾਹ ਚੁੱਕੇ ਸੀ।