Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਲੁਧਿਆਣਾ: ਟ੍ਰਿਪਲ ਮਰਡਰ ਮਾਮਲੇ ‘ਚ ਗੁਆਂਢੀ ਹੀ ਨਿਕਲਿਆ ਕਾਤਲ, ਕਤਲ ਦਾ ਕਾਰਨ ਸੁਣ ਹੋ ਜਾਵੋਗੇ ਹੈਰਾਨ

ਲੁਧਿਆਣਾ ‘ਚ ਟ੍ਰਿਪਲ ਮਰਡਰ ਮਾਮਲੇ ਨੂੰ ਜਿੱਥੇ ਪੁਲਿਸ ਨੇ ਸੁਲਝਾ ਲਿਆ ਹੈ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰ ਵੱਡਾ ਖੁਲਾਸਾ ਕੀਤਾ। ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨੂੰ ਅੰਜਾਮ ਮ੍ਰਿਤਕਾਂ ਦੇ ਗੁਆਂਢੀ ਵੱਲੋਂ ਹੀ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਤੀਹਰੇ ਕਤਲ ਕਾਂਡ ਨੂੰ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾ ਲਿਆ ਹੈ। ਤਿੰਨਾਂ ਦਾ ਕਾਤਲ ਹੋਰ ਕੋਈ ਨਹੀਂ ਸਗੋਂ ਮ੍ਰਿਤਕ ਦਾ ਗੁਆਂਢੀ ਨਿਕਲਿਆ। ਔਲਾਦ ਨਾ ਹੋਣ ਦੇ ਤਾਅਨੇ ਤੋਂ ਤੰਗ ਆ ਕੇ ਉਸ ਨੇ ਹਥੌੜੇ ਨਾਲ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਬਾਅਦ ‘ਚ ਘਰ ਦਾ ਸਿਲੰਡਰ ਲੀਕ ਕਰਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਅਤੇ ਬਚਨ ਕੌਰ ਸ਼ਾਮਲ ਹਨ। ਅਤੇ ਉਸਦਾ ਕਾਤਲ ਰੌਬਿਨ ਹੈ, ਜੋ ਗੁਆਂਢ ਵਿੱਚ ਰਹਿੰਦਾ ਹੈ।ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੁਰਿੰਦਰ ਕੌਰ ਅਕਸਰ ਰੌਬਿਨ ਨੂੰ ਤਾਅਨੇ ਮਾਰਦੀ ਰਹਿੰਦੀ ਸੀ ਕਿ ਉਸ ਦੇ ਵਿਆਹ ਨੂੰ 5 ਸਾਲ ਹੋ ਗਏ ਹਨ, ਉਸ ਦੇ ਬੱਚਾ ਕਿਉਂ ਨਹੀਂ ਹੋ ਸਕਿਆ। ਕਈ ਵਾਰ ਸੁਰਿੰਦਰ ਕੌਰ ਆਪਣੀ ਪਤਨੀ ਦੇ ਸਾਹਮਣੇ ਵੀ ਬੱਚਾ ਨਾ ਹੋਣ ਦਾ ਤਾਅਨਾ ਮਾਰਦੀ ਸੀ। ਇਸੇ ਲਈ ਰੌਬਿਨ ਨੇ ਉਸ ਦੀਆਂ ਗੱਲਾਂ ਨੂੰ ਦਿਲ ਵਿੱਚ ਲਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 6 ਜੁਲਾਈ ਨੂੰ ਰੌਬਿਨ ਆਪਣੇ ਘਰ ਦੀ ਛੱਤ ‘ਤੇ ਬੈਠਾ ਆਪਣੇ ਮੋਬਾਈਲ ‘ਤੇ ਵੀਡੀਓ ਦੇਖ ਰਿਹਾ ਸੀ। ਇਸੇ ਦੌਰਾਨ ਸੁਰਿੰਦਰ ਕੌਰ ਛੱਤ ’ਤੇ ਮੀਂਹ ਦੇਖਣ ਲਈ ਆਈ। ਉਥੇ ਸੁਰਿੰਦਰ ਰੋਬਿਨ ਨੂੰ ਫਿਰ ਕਹਿੰਦੀ ਹੈ ਕਿ ਉਹ ਬੱਚਾ ਨਾ ਹੋਣ ਦੀ ਚਿੰਤਾ ਕਿਉਂ ਕਰ ਰਿਹਾ ਹੈ। ਕਿਸੇ ਦੀ ਮਦਦ ਲਓ, ਕਿਸੇ ਨੂੰ ਪਤਾ ਨਹੀਂ ਲੱਗੇਗਾ। ਜਿਸ ਤੋਂ ਬਾਅਦ ਸੁਰਿੰਦਰ ਕੌਰ ਨਹਾਉਣ ਚਲੀ ਗਈ। ਰੌਬਿਨ ਆਪਣੇ ਘਰੋਂ ਹਥੌੜਾ ਲੈ ਕੇ ਆਇਆ ਅਤੇ ਛੱਤ ਟੱਪ ਕੇ ਸੁਰਿੰਦਰ ਕੌਰ ਦੇ ਘਰ ਦਾਖਲ ਹੋ ਗਿਆ।