Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਵਾਟਰ ਸਪਲਾਈ ਦੇ ਫੀਲਡ ਮੁਲਾਜ਼ਮ ਜਰੂਰੀ ਸੇਵਾਵਾਂ ਵਿੱਚ ਆਉਣ ਕਾਰਨ ਵੋਟਾਂ ਵਿੱਚ ਡਿਊਟੀ ਨਾ ਲਗਾਈ ਜਾਵੇ : ਕੌਂਡਲ

ਜਲੰਧਰ,(ਸੰਜੇ ਸ਼ਰਮਾ)-ਵਾਟਰ ਸਪਲਾਈ ਸੈਨੀਟੇਸ਼ਨ ਮਸਟਰੋਲ਼ ਇੰਪਲਾਈਜ ਯੂਨੀਅਨ ਜਲੰਧਰ ਵਲੋਂ ਅੱਜ ਇਕ ਮੰਗ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਨੂੰ ਜਿਲਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ਜਿਲਾ ਪ੍ਰਧਾਨ ਨੇ ਦੱਸਿਆ ਕਿ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਵਰਕਰਾਂ ਦੀ ਡਿਊਟੀ ਜਰੂਰੀ ਸੇਵਾਵਾਂ ਵਿੱਚ ਆਉਣ ਕਾਰਨ ਬੇਨਤੀ ਹੈ ਕਿ ਇਨਾਂ ਫੀਲਡ ਮੁਲਾਜ਼ਮਾਂ ਦੀ ਡਿਊਟੀ ਵੋਟਾਂ ਵਿੱਚ ਨਾਂ ਲਗਾਈ ਜਾਵੇ ਕਿਉਂਕਿ ਇਹ ਮੁਲਾਜ਼ਮ ਲਗਾਤਾਰ ਡਿਊਟੀ ਦੇ ਕੇ ਬਿਨਾ ਕੋਈ ਰੈਸਟ ਦੇ ਲੋਕਾਂ ਦੇ ਘਰਾਂ ਤੱਕ ਪਾਣੀ ਦੀ ਸਪਲਾਈ ਪਹੁੰਚਾਉਂਦੇ ਹਨ ਇਸ ਲਈ ਅਗਰ ਇਨਾਂ ਦੀ ਡਿਊਟੀ ਵੋਟਾਂ ਵਿੱਚ ਲਗਾਈ ਜਾਂਦੀ ਹੈ ਤਾਂ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ ਕਿਉਂਕਿ ਜਿਆਦਾਤਰ ਮੁਲਾਜ਼ਮ ਇਕ ਇਕ ਵਾਟਰ ਵਰਕਸ ਤੇ ਇਕੱਲਾ ਇਕੱਲਾ ਮੁਲਾਜ਼ਮ ਹੀ ਡਿਊਟੀ ਦੇਂਦਾ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਨਾਂ ਫੀਲਡ ਮੁਲਾਜ਼ਮਾਂ ਦੀ ਡਿਊਟੀ ਵੋਟਾਂ ਵਿੱਚ ਨਾਂ ਲਗਾਈ ਜਾਵੇ ਇਸ ਸਬੰਧੀ ਯੂਨੀਅਨ ਵਲੋਂ ਮੰਗ ਪੱਤਰ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਨੂੰ ਵੀ ਦਿੱਤਾ ਗਿਆ ਇਸ ਮੌਕੇ ਨਰਿੰਦਰ ਸਿੰਘ ,ਰਾਮ ਲਾਲ,ਰਾਜਨ ਕੁਮਾਰ,ਰਵੀ ਕੁਮਾਰ,ਰੌਸ਼ਨ ਲਾਲ ,ਭੁਪਾਲ ਸਿੰਘ ਅਸ਼ਵਨੀ ਕੁਮਾਰ ਆਦਿ ਮੈਂਬਰ ਸ਼ਾਮਿਲ ਹੋਏ