ਜਲੰਧਰ,ਪਿਛਲੇ ਦਿਨੀਂ ਬਾਠ ਕੈਸਲ ਦੇ ਨਿਰਮਾਣ ਬਾਰੇ ਸ਼ਿਕਾਇਤ ਪਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਨੂੰ ਫੜਨ ਦਾ ਸਿੱਖ ਤਾਲਮੇਲ ਕਮੇਟੀ ਨੇ ਸਵਾਗਤ ਕੀਤਾ ਹੈ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਹਰਪ੍ਰੀਤ ਸਿੰਘ ਰੋਬਿਨ,ਗੁਰਵਿੰਦਰ ਸਿੰਘ ਨਾਗੀ,ਵਿੱਕੀ ਸਿੰਘ ਖਾਲਸਾ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ। ਇਹ ਲੋਕ ਪਹਿਲਾਂ ਗੁਰੂ ਸਾਹਿਬਾਨਾਂ ਅਤੇ ਸੰਤ ਮਹਾਂਪੁਰਖਾਂ ਖ਼ਿਲਾਫ ਅਪਸ਼ਬਦ ਬੋਲਦੇ ਹਨ, ਫਿਰ ਆਪਣੇ ਆਪ ਤੇ ਆਪ ਹਮਲੇ ਕਰਵਾਉਂਦੇ ਹਨ, ਜਨਤਕ ਥਾਵਾਂ ਤੇ ਆਪ ਖ਼ਾਲਿਸਤਾਨ ਦੇ ਇਸ਼ਤਿਹਾਰ ਲਾਉਂਦੇ ਹਨ ਤੇ ਨਾਂ ਸਿੱਖਾਂ ਦਾ ਲਾਕੇ ਝੂਠੇ ਕੇਸਾਂ ਵਿਚ ਫਸਾਉਂਦੇ ਹਨ ਤੇ ਸਿੱਖਾਂ ਤੋਂ ਡਰ ਦਾ ਨਾਂ ਲੈ ਕੇ ਸਕਿਓਰਟੀ ਲੈਂਦੇ ਹਨ ਜੋ ਕਿ ਪੁਲਿਸ ਬੜੀ ਜਲਦੀ ਇਨ੍ਹਾਂ ਨੂੰ ਗੰਨਮੈਨ ਉਪਲਬਧ ਕਰਵਾ ਦੇੰਦੀ ਹੈ, ਫੇਰ ਇਹ ਲੋਕ ਸਿਕਉਰਟੀ ਦਾ ਦਿਖਾਵਾ ਕਰਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਜਿਸਦਾ ਤਾਜਾ ਉਦਾਹਰਣ ਇਨਾ ਦੋ ਲੋਕਾ ਦੀ ਗਿਰਫਤਾਰੀ ਇਕ ਦਾ ਭਗੋੜਾ ਹੋਣ ਤੋਂ ਹੈ। ਇਹ ਸਾਰੇ ਲੋਕ ਆਪਣੇ ਨਾਲ ਸਰਕਾਰੀ ਗਨਮੈਨਾਂ ਰਖਦੇ ਹਨ, ਉਕਤ ਆਗੂਆਂ ਨੇ ਕਿਹਾ ਜਲੰਧਰ ਸ਼ਹਿਰ ਵਿੱਚ ਅਜਿਹੇ ਹੋਰ ਬਹੁਤ ਸਾਰੇ ਗਿਰੋਹ ਸਰਗਰਮ ਹਨ, ਜਿਹੜੇ ਲੋਕਾਂ ਨੂੰ ਬਲੈਕ ਮੇਲ ਕਰਦੇ ਹਨ। ਪਰ ਲੋਕ ਡਰ ਦੇ ਮਾਰੇ ਮੂੰਹ ਨਹੀ ਖੁੱਲਦੇ ਅੰਦਰੋ ਅੰਦਰ ਘੁਟਦੇ ਰਹਿੰਦੇ ਹਨ, ਅਸੀਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵਿਜੀਲੈਂਸ ਨੂੰ ਅਪੀਲ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਬੇਲੋੜੇ ਗੰਨਮੈਨ ਲਏ ਹੋਏ ਹਨ ਉਹਨਾਂ ਦੀ ਬਾਰੀਕੀ ਨਾਲ ਜਾੰਚ ਕਰਵਾਈ ਜਾਵੇ। ਜੇ ਲੋੜ ਨਹੀਂ ਤਾਂ ਇਨ੍ਹਾਂ ਦੇ ਗੰਨਮੈਨ ਵਾਪਸ ਲਏ ਜਾਣ, ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਅਗਰ ਕਿਸੇ ਨੂੰ ਵੀ ਕੋਈ ਪਰੇਸ਼ਾਨ ਕਰਦਾ ਹੈ,ਉਹ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਸੰਪਰਕ ਕਰਕੇ ਦੱਸ ਸਕਦਾ ਹੈ, ਅਸੀ ਪ੍ਰਸ਼ਾਸਨ ਤੱਕ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੱਢਾਵਾਂਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।
