Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਸਰਕਾਰੀ ਸਕੂਲਾਂ ਵਿੱਚ ਸਿੱਖਿਆ ਗ੍ਰਹਿਣ ਕਰਨ ਦਾ ਕਨੂੰਨ ਅਸੰਬਲੀ ਵਿੱਚ ਪਾਸ ਕਰੇ ਪੰਜਾਬ ਸਰਕਾਰ: ਗੌਰਮਿੰਟ ਟੀਚਰਜ਼ ਯੂਨੀਅਨ

ਜਲੰਧਰ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਬੂਾਈ ਆਗੂਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਜਨਰਲ ਸਕੱਤਰ ਗਣੇਸ਼ ਭਗਤ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਰਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ,ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਜੁਆਇੰਟ ਸਕੱਤਰ ਕੁਲਦੀਪ ਵਾਲੀਆ, ਸਹਾਇਕ ਵਿੱਤ ਸਕੱਤਰ ਨਿਰਮੋਲਕ ਸਿੰਘ ਹੀਰਾ ਆਦਿ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਾਰੀ ਹੁਕਮਾਂ ਨੂੰ ਤਾਨਾਸ਼ਾਹੀ ਫੁਰਮਾਨ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਘਰੇਲੂ ਪਰੀਖਿਆਵਾਂ ਚੱਲ ਰਹੀਆਂ ਹਨ ਅਧਿਆਪਕ ਬੱਚਿਆਂ ਦੀ ਸਾਲ ਭਰ ਕੀਤੀ ਮਿਹਨਤ ਦਾ ਮੁਲਾਕਣ ਕਰ ਰਹੇ ਹਨ ਤੇ ਪੇਪਰ ਛੱਡ ਕੇ ਉਨ੍ਹਾਂ ਨੂੰ ਦਾਖਲਾ ਰੈਲੀਆਂ ਲਈ ਪਿੰਡਾਂ ਵਿੱਚ ਤੋਰਨਾ ਤਰਕਸੰਗਤ ਨਹੀਂ ਹੈ। ਸਰਕਾਰ ਸਿਰਫ਼ ਫੋਕੀ ਬਿਆਨਬਾਜੀ ਤੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਸਾਰੇ ਅਡੰਬਰ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਦਾਖਲਾ ਕਦੇ ਵੀ ਧੱਕੇ ਨਾਲ ਜਾਂ ਬਾਂਹ ਮਰੋੜਕੇ ਨਹੀਂ ਹੁੰਦਾ, ਅਧਿਆਪਕ ਤਾਂ ਸਿਰਫ਼ ਪ੍ਰੇਰਨਾ ਰਾਹੀਂ ਜਾਂ ਬੇਨਤੀ ਰਾਂਹੀ ਹੀ ਦਾਖਲੇ ਵਾਸਤੇ ਲੋਕਾਂ ਨੂੰ ਕਹਿ ਸਕਦੇ ਹਨ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਗੁਰਿੰਦਰ ਸਿੰਘ,ਬੂਟਾ ਰਾਮ ਅਕਲਪੁਰ, ਅਨਿਲ ਭਗਤ, ਰਣਜੀਤ ਠਾਕਰ, ਜਤਿੰਦਰ ਸਿੰਘ, ਸੁਖਵਿੰਦਰ ਰਾਮ, ਸੰਦੀਪ ਰਾਜੋਵਾਲ, ਰਾਜਿੰਦਰ ਸਿੰਘ ਭੋਗਪੁਰ,ਸੂਰਤੀ ਲਾਲ, ਵਿਨੋਦ ਭੱਟੀ, ਸ਼ਿਵ ਰਾਜ ਕੁਮਾਰ, ਮੰਗਤ ਰਾਮ ਸਮਰਾ, ਸਰਬਜੀਤ ਸਿੰਘ ਢੇਸੀ, ਕੁਲਵੰਤ ਰਾਮ ਰੁੜਕਾ, ਪਰੇਮ ਖਲਵਾੜਾ, ਰਾਜਿੰਦਰ ਸਿੰਘ ਸ਼ਾਹਕੋਟ, ਮੁਲਖ਼ ਰਾਜ, ਬਲਵੀਰ ਭਗਤ,ਰਾਜੀਵ ਭਗਤ, ਪਿਆਰਾ ਸਿੰਘ, ਕਮਲਦੇਵ, ਆਦਿ ਆਗੂ ਹਾਜ਼ਰ ਸਨ ।