Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸ਼ਾਹੀ ਪਰਿਵਾਰ ਵੱਲੋਂ ਨੱਥ-ਚੂੜਾ ਚੜ੍ਹਾਉਂਦੇ ਹੀ ਪਟਿਆਲਾ ਨਦੀ ਵਿਚ ਪਾਣੀ ਦਾ ਪੱਧਰ ਘਟਿਆ!

ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਵੱਲੋਂ ਲੋਕਾਂ ਨਾਲ ਮਿਲ ਕੇ ਵੱਡੀ ਨਦੀ ਵਿੱਚ ਚੂੜਾ ਅਤੇ ਨੱਥ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਪਰੰਪਰਾ ਦੀ ਪਾਲਣਾ ਸ਼ਾਹੀ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਰਹੀ ਹੈ। ਮੰਗਲਵਾਰ ਨੂੰ ਇਹ ਰਸਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਵੱਲੋਂ ਨਿਭਾਈ ਗਈ। ਇਸ ਦੌਰਾਨ ਸ਼ਾਹੀ ਪਰਿਵਾਰ ਦੇ ਰਾਜ ਪੁਰੋਹਿਤ ਵੀ ਮੌਜੂਦ ਰਹੇ। ਉਨ੍ਹਾਂ ਇਹ ਰਸਮ ਕੱਲ੍ਹ ਦੁਪਹਿਰ 12.14 ਵਜੇ ਨਿਭਾਈ। ਸ਼ਹਿਰ ਵਿੱਚ ਸੰਕਟ ਨੂੰ ਟਾਲਣ ਲਈ ਸ਼ਾਹੀ ਪਰਿਵਾਰ ਹਮੇਸ਼ਾ ਤੋਂ ਇਸ ਪੁਰਾਤਨ ਪਰੰਪਰਾ ਦੀ ਪਾਲਣਾ ਕਰਦਾ ਆ ਰਿਹਾ ਹੈ। ਜਿਸ ਅਨੁਸਾਰ ਸ਼ਾਹੀ ਪਰਿਵਾਰ ਦੇ ਮੈਂਬਰ ਸੋਨੇ ਦੀ ਨੱਥ ਅਤੇ ਚੂੜਾ ਹੜ੍ਹ ਪ੍ਰਭਾਵਿਤ ਨਦੀ ਨੂੰ ਚੜ੍ਹ ਕੇ ਆਉਂਦੇ ਹਨ। ਪਟਿਆਲਾ ਦੇ ਵਸਨੀਕਾਂ ਮੁਤਾਬਕ ਹੜ੍ਹ ਪ੍ਰਭਾਵਿਤ ਨਦੀ ਨੂੰ ਸ਼ਾਂਤ ਕਰਨ ਲਈ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ। ਹੜ੍ਹਾਂ ਦੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਇਸ ਵਾਰੀ ਪਟਿਆਲਾ ਰਾਜ ਪਰਿਵਾਰ ਦੀ ਰਾਣੀ ਪ੍ਰਨੀਤ ਕੌਰ ਨੇ ਇਹ ਪੂਜਾ ਅਰਚਨਾ ਨਿਭਾਈ। ਇਸ ਦੇ ਲਈ ਪੂਰੀ ਤਿਆਰੀ ਕੀਤੀ ਗਈ ਅਤੇ ਸ਼ਾਹੀ ਪਰਿਵਾਰ ਵੱਲੋਂ ਰਾਜ ਪੁਰੋਹਿਤ ਦੇ ਨਿਰਦੇਸ਼ਾਂ ਹੇਠ ਪੂਰੀ ਧਾਰਮਿਕ ਰੀਤੀ ਰਿਵਾਜਾਂ ਨਾਲ ਵੱਡੀ ਨਦੀ ਦੀ ਪੂਜਾ ਕੀਤੀ ਗਈ। ਜਿਸ ਮਗਰੋਂ ਵੱਡੀ ਨਦੀ ਨੂੰ ਸੋਨੇ ਦੀ ਨੱਥ ਅਤੇ ਚੂੜਾ ਭੇਂਟ ਕੀਤਾ ਗਿਆ।ਰਸਮਾਂ ਨਿਭਾਉਣ ਆਈ ਐੱਮ.ਪੀ. ਪ੍ਰਨੀਤ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਪ੍ਰੋਗਰਾਮ ਮੁਤਾਬਕ ਕੈਪਟਨ ਅਮਰਿੰਦਰ ਨੇ ਸਮਾਗਮ ਕਰਨਾ ਸੀ, ਪਰ ਸੜਕਾਂ ‘ਤੇ ਪਾਣੀ ਭਰਨ ਕਾਰਨ ਉਹ ਨਹੀਂ ਆ ਸਕੇ। ਮੰਨਿਆ ਜਾਂਦਾ ਹੈ ਕਿ ਜਦੋਂ ਵੀ ਪਟਿਆਲਾ ਵਿੱਚ ਪਾਣੀ ਜਾਂ ਅੱਗ ਦਾ ਸੰਕਟ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਸੋਨੇ ਦੀ ਨੱਥ ਅਤੇ ਚੂੜਾ ਵੱਡੀ ਨਦੀ ਵਿੱਚ ਚੜ੍ਹਿਆ ਜਾਂਦਾ ਹੈ। 30 ਸਾਲ ਪਹਿਲਾਂ 1993 ਵਿੱਚ ਵੀ ਕੈਪਟਨ ਅਮਰਿੰਦਰ ਨੇ ਇਸ ਰਵਾਇਤ ਦੀ ਪਾਲਣਾ ਕੀਤੀ ਸੀ। ਉਦੋਂ ਵੀ ਵੱਡੀ ਨਦੀ ਦਾ ਪਾਣੀ ਵਧਣ ਤੋਂ ਬਾਅਦ ਹੜ੍ਹ ਆ ਗਿਆ ਸੀ।ਇਸ ਸਬੰਧੀ ਐੱਮ.ਪੀ. ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਪਰੰਪਰਾ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਵੀ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ ਵੱਧ ਜਾਂਦਾ ਹੈ ਅਤੇ ਲੋਕਾਂ ਲਈ ਖਤਰਾ ਪੈਦਾ ਹੁੰਦਾ ਹੈ ਤਾਂ ਸ਼ਾਹੀ ਪਰਿਵਾਰ ਦੇ ਮੈਂਬਰ ਇਸ ਪਰੰਪਰਾ ਦੀ ਪਾਲਣਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਰਸਮ ਤੋਂ ਬਾਅਦ ਹੀ ਨਦੀ ਦੇ ਪਾਣੀ ਦਾ ਪੱਧਰ ਘੱਟ ਜਾਂਦਾ ਹੈ।