ਜਲੰਧਰ,(ਸੰਜੇ ਸ਼ਰਮਾ)- ਜੂਨ 1984 ਨੂੰ ਦਰਬਾਰ ਸਾਹਿਬ ਸਮੂਹ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਵਕਤ ਦੀ ਜ਼ਾਲਮ ਸਰਕਾਰ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਸ਼ਹੀਦ ਕੀਤੇ ਵੀਹਵੀ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ,ਭਾਈ ਅਮਰੀਕ ਸਿੰਘ ਜੀ,ਭਾਈ ਸੁਬੇਗ ਸਿੰਘ ਜੀ,ਭਾਈ ਠਾਹਰਾ ਸਿੰਘ ਜੀ ਸਮੇਤ ਹਜਾਰਾ ਹੀ ਨਿਰਦੋਸ ਸਿੰਘ ਸ਼ਹੀਦ ਕੀਤੇ ਗਏ ਸੀ। 39ਵੀ ਘਲੂਘਾਰੇ ਦਿਹਾੜੇ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ,ਪਹਿਲੇ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਜਸਬੀਰ ਸਿੰਘ ਨੇ ਉੱਨੀ ਸੌ ਚੁਰਾਸੀ ਦੇ ਸ਼ਹੀਦ ਸਿੰਘਾਂ ਦੀ ਸ਼ਹੀਦੀ ਗਾਥਾ ਸੁਣਾਈ,ਉਪਰੰਤ ਹਜ਼ੂਰੀ ਰਾਗੀ ਭਾਈ ਗੁਰਤੇਜ ਸਿੰਘ ਜੀ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕਤਰ ਦੀ ਸੇਵਾ ਗੁਰੂ ਘਰ ਦੇ ਮੁੱਖ ਸੇਵਾਦਾਰ ਰਾਜਿੰਦਰ ਸਿੰਘ ਮਿਗਲਾਨੀ ਨੇ ਨਿਭਾਈ, ਮੋਕੇ ਤੇ ਬੋਲਦੇ ਹੋਏ ਉਹਨਾਂ ਸਿੱਖ ਤਾਲਮੇਲ ਕਮੇਟੀ ਵਲੋਂ ਸ਼ਹੀਦਾ ਦੀ ਯਾਦ ਵਿੱਚ ਹਰ ਕੀਤੇ ਜਾਂਦੇ ਪ੍ਰੋਗਰਾਮ ਦੀ ਸਲਾਘਾ ਕੀਤੀ। ਇਸ ਮੌਕੇ ਤੇ ਬੋਲਦਿਆਂ ਹਰਪਾਲ ਸਿੰਘ ਚੱਢਾ,ਤਜਿੰਦਰ ਸਿੰਘ ਪ੍ਰਦੇਸੀ,ਤੇ ਹਰਪ੍ਰੀਤ ਸਿੰਘ ਨੀਟੂ ਨੇ ਆਪਣੇ ਵੱਖ-ਵੱਖ ਸੰਬੋਧਨ ਵਿੱਚ ਕਿਹਾ ਜਿਹੜੀਆਂ ਕੌਮਾਂ ਆਪਣੇ ਯੋਧਿਆਂ ਦਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਸਮਾ ਪਾਕੇ ਕੁਰਬਾਨੀ ਦੇ ਜਜਬੇ ਤੋ ਵਿਹੁਣੀਆ ਹੋ ਜਾੰਦੀਆ ਨੇ, ਦਰਬਾਰ ਸਾਹਿਬ ਸਮੂਹ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਹੋਰ ਸਭ ਸਹੀਦਾ ਦੀਆਂ ਕੁਰਬਾਨੀਆਂ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕਰਦੀਆਂ ਰਹਿਣਗੀਆਂ। ਉਪਰੰਤ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ,ਦੁਪਹਿਰ ਨੂੰ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿਚ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਠੰਢੇ ਮਿਠੇ ਜਲ ਦੀ ਛਬੀਲ ਲਗਾਈ ਗਈ। ਜੋ ਤਕਰੀਬਨ ਲਗਾਤਾਰ ਚਾਰ ਘੰਟੇ ਚਲਦੀ ਰਹੀ ,ਸੇਵਾ ਹੋਰਨਾਂ ਤੋਂ ਇਲਾਵਾ ਪਰਮਪ੍ਰੀਤ ਸਿੰਘ ਵਿੱਟੀ,ਮਨਦੀਪ ਸਿੰਘ ਬਲੂ, ਹਰਪਾਲ ਸਿੰਘ ਪਾਲੀ ਚੱਢਾ, ਜਤਿੰਦਰ ਸਿੰਘ ਕੋਹਲੀ,ਹਰਪ੍ਰੀਤ ਸਿੰਘ ਕਰਾਰ ਖਾੰ, ਬਲਜੀਤ ਸਿੰਘ ਸ਼ੰਟੀ,ਹਰਪ੍ਰੀਤ ਸਿੰਘ ਰੋਬਿਨ,ਸੰਨੀ ਸਿੰਘ ਓਬਰਾਏ' ਮਹਿੰਦਰ ਸਿੰਘ ਵਾਲੀਆ, ਮਨਪ੍ਰੀਤ ਸਿੰਘ ਬਿੰਦਰਾ,ਆਤਮ ਪ੍ਰਕਾਸ਼, ਅਮਨਦੀਪ ਸਿੰਘ ਟਿੰਕੂ,ਕੁਲਦੀਪ ਸਿੰਘ ਵਿਰਦੀ,ਪ੍ਰਭਜੋਤ ਸਿੰਘ ਖਾਲਸਾ,ਅਮਨਦੀਪ ਸਿੰਘ ਬੱਗਾ,ਹਰਜਿੰਦਰ ਸਿੰਘ ਪਰੂਥੀ, ਲਖਬੀਰ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿਧੂ,ਪ੍ਰਭਜੋਤ ਸਿੰਘ ਪ੍ਰਧਾਨ,ਵਿੱਕੀ ਸਿੰਘ ਖਾਲਸਾ ਆਦਿ ਹਾਜਰ ਸਨ।