Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਿੱਖ ਦੀ ਦਸਤਾਰ ਦਾ ਨਿਰਾਦਰ ਕਰਨ ਵਾਲੇ ਨੇ ਪਰਿਵਾਰ ਸਮੇਤ ਗੁਰੂ ਘਰ ਵਿੱਚ ਮਾਫੀ ਮੰਗ ਕੇ ਜਾਨ ਛੁਡਾਈ

ਸਿੱਖ ਦੀ ਦਸਤਾਰ ਦਾ ਨਿਰਾਦਰ ਕਰਨ ਵਾਲੇ ਨੇ ਪਰਿਵਾਰ ਸਮੇਤ ਗੁਰੂ ਘਰ ਵਿੱਚ ਮਾਫੀ ਮੰਗ ਕੇ ਜਾਨ ਛੁਡਾਈ

ਇੱਕ ਗੁਰਪ੍ਰੀਤ ਸਿੰਘ ਨਾਮ ਦਾ ਸਿੱਖ ਵਿਅਕਤੀ ਜੋ ਸਕੂਲ ਦੀ ਗੱਡੀ ਚਲਾਉਂਦਾ ਹੈ, ਪਿਛਲੇ ਦਿਨੀ ਬੱਚਿਆਂ ਨੂੰ ਲੈਣ ਗਾਂਧੀ ਕੈਂਪ ਗਿਆ, ਉੱਥੇ ਇੱਕ ਸੌਰਵ ਨਾਮ ਦੇ ਵਿਅਕਤੀ ਨਾਲ ਬਹਿਸ ਹੋ ਗਈ,ਉਹ ਕਹਿੰਦਾ ਤੂੰ ਗੱਡੀ ਤੇ ਚਲਾਉਂਦਾ ਹੈ,ਉਹ ਸਿੱਖ ਨੌਜਵਾਨ ਨੇ ਹੱਥੀਂ ਪੈ ਗਿਆ,ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸਦੇ ਉਪਰ ਰਿਵਾਲਵਰ ਤਾਨ ਦਿੱਤੀ, ਉੱਥੇ ਮਜਬੂਤ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਮਾਮਲਾ ਸ਼ਾਂਤ ਕਰਵਾਇਆ, ਸਿੱਖ ਬੱਚਾ ਸਹਿਮ ਕੇ ਘਰ ਬੈਠ ਗਿਆ, ਜਦੋਂ ਇਸ ਗੱਲ ਦਾ ਪਤਾ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਵਿੱਕੀ ਸਿੰਘ ਖਾਲਸਾ ਅਤੇ ਕਰਮਜੀਤ ਸਿੰਘ ਨੂਰ ਨੂੰ ਪਤਾ ਲੱਗਾ, ਉਹਨਾਂ ਤੁਰੰਤ ਇਹ ਮਾਮਲਾ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ ਨੂੰ ਦੱਸਿਆ, ਜਿਸ ਤੇ ਸਾਰੇ ਮੈਂਬਰ ਤੁਰੰਤ ਪੁਲਿਸ ਡਿਵੀਜ਼ਨ ਨੰਬਰ ਵਿੱਚ ਪਹੁੰਚ ਗਏ। ਅਤੇ ਤੁਰੰਤ ਬਣਨ ਦੀ ਪੁਲਿਸ ਕਾਰਵਾਈ ਦੀ ਮੰਗ ਕੀਤੀ, ਜਿਸ ਤੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਨੇ ਤੁਰੰਤ ਸੌਰਵ ਤੇ ਉਸਦੇ ਸਾਥੀਆਂ ਨੂੰ ਥਾਣੇ ਬੁਲਾਇਆ, ਜਿੱਥੇ ਪਤਾ ਲੱਗਾ ਕਿ ਸੌਰਭ ਦਾ ਪਿਉ ਨਹੀਂ ਹੈ। ਘਰ ਵਿੱਚ ਇੱਕ ਛੋਟੀ ਭੈਣ ਅਤੇ ਬਜ਼ੁਰਗ ਮਾਤਾ ਹੈ। ਓਹੋ ਸਾਰਾ ਪਰਿਵਾਰ ਹੱਥ ਜੋੜ ਕੇ ਮਾਫੀਆ ਮੰਗਣ ਲੱਗਾ ਤੇ ਗਾਂਧੀ ਕੈਂਪ ਦਾ ਕੌਂਸਲਰ ਵੀ ਉਹਨਾਂ ਤਰਫਔ ਮਾਫੀ ਮੰਗਣ ਲੱਗ ਪਿਆ, ਜਿਸ ਤੇ ਸਾਰੇ ਮੋਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਫੈਸਲਾ ਹੋਇਆ,ਕਿ ਇਸ ਦੇ ਘਰੇਲੂ ਹਾਲਾਤ ਦੇਖਦੇ ਹੋਏ ਗੁਰਦੁਆਰਾ ਸ਼ਹਿਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਗੁਰੂ ਘਰ ਪਹੁੰਚ ਕੇ ਅਰਦਾਸ ਕਰਵਾ ਕੇ ਗੁਰੂ ਸਾਹਿਬ ਕੋਲੋਂ ਮਾਫੀ ਮੰਗੇ ਅਤੇ ਦੇਗ ਕਰਾਵੇ।

ਆਪਣੀ ਰਿਵਾਲਵਰ ਦਾ ਲਾਈਸੈਂਸ ਪੁਲਿਸ ਚੌਂਕੀ ਵਿੱਚ ਸਰੰਡਰ ਕਰੇ, ਸੌਰਭ ਕੁਮਾਰ ਨੇ ਗੁਰੂ ਘਰ ਵਿੱਚ ਪਹੁੰਚ ਕੇ ਪਰਿਵਾਰ ਸਮੇਤ ਅਰਦਾਸ ਕਰਵਾਈ ਸਮੁੱਚੀ ਸੰਗਤ ਸਾਹਮਣੇ ਮੁਆਫੀ ਮੰਗੀ ਅਤੇ ਲਿਖ ਕੇ ਮਾਫੀ ਮੰਗੀ ਅੱਗੇ ਤੋਂ ਅਜਿਹੇ ਕੰਮ ਤੋਂ ਤੌਬਾ ਕਰਨ ਦਾ ਯਕੀਨ ਦਵਾਇਆ।

ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ, ਰਾਜਿੰਦਰ ਸਿੰਘ ਮਿਗਲਾਨੀ ਪਰਮਪ੍ਰੀਤ ਸਿੰਘ ਵਿੱਟੀ ਸੁਖਦੇਵ ਸਿੰਘ ਪਰਮਾਰ,ਪਰਮਜੀਤ ਸਿੰਘ ਪੰਮਾ, ਸਨੀ ਰਠੌਰ, ਸੁੱਚਾ ਸਿੰਘ ਸਪਾਵਟ ਸੋਨੂ ਫਿਰੋਜਪੁਰੀਆ ਸੁਰਜੀਤ ਸਿੰਘ ਮੁਸਾਫਰ ਕੁਲਵੰਤ ਸਿੰਘ ਬਿੱਟਾ ਟੋਨੀ ਵੀਰ ਜੀ ਆਦਿ ਸ਼ਾਮਿਲ ਸਨ।